5 ਸੂਬਿਆਂ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ। ਕੇਂਦਰੀ ਅਧਿਕਾਰੀਆਂ ਦੀ ਇਸ ਲਿਸਟ ਵਿਚ ਕੁੱਲ 38 ਨਾਂ ਹਨ ਜਿਨ੍ਹਾਂ ਵਿਚੋਂ 2 ਨਾਂ ਪੰਜਾਬ ਤੋਂ ਹਨ। ਇਨ੍ਹਾਂ ਦੋਵਾਂ ਨਾਵਾਂ ਵਿਚ 2020 ਤੋਂ ਕੋਈ ਬਦਲਾਅ ਨਹੀਂ ਹੋਇਆ ਹੈ।
ਭਾਜਪਾ ਪ੍ਰਧਾਨ ਵੱਲੋਂ ਐਲਾਨੀ ਨਵੀਂ ਟੀਮ ਵਿ 13 ਕੌਮੀ ਸਕੱਤਰ ਬਣਾਏ ਗਏ ਹਨ। 13 ਕੌਮੀ ਉਪ ਪ੍ਰਧਾਨ ਤੇ 8 ਰਾਸ਼ਟਰੀ ਮਹਾਮੰਤਰੀ ਵੀ ਬਣਾਏ ਗਏ ਹਨ। ਪੰਜਾਬ ਦੇ ਤਰੁਣ ਚੁੱਘ ਨੂੰ ਇਕ ਵਾਰ ਫਿਰ ਰਾਸ਼ਟਰੀ ਮਹਾਮੰਤਰੀ ਤੇ ਡਾ. ਨਰਿੰਦਰ ਸਿੰਘ ਰੈਣਾ ਨੂੰ ਰਾਸ਼ਟਰੀ ਸਕੱਤਰ ਚੁਣਿਆ ਗਿਆ ਹੈ।
ਡਾ. ਰੈਣਾ ਦਾ ਸਿਆਸੀ ਸਫਰ ਜੰਮੂ-ਕਸ਼ਮੀਰ ਤੋਂ ਸ਼ੁਰੂ ਹੋਇਆ ਸੀ। ਜੰਮੂ-ਕਸ਼ਮੀਰ ਦੇ ਕਠੂਆ ਤੋਂ ਉਨ੍ਹਾਂ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਤੇ ਉਥੋਂ ਭਾਜਪਾ ਵਿਚ ਸਫਰ ਤੈਅ ਕਰਦੇ ਹੋਏ 2020 ਵਿਚ ਕੌਮੀ ਸਕੱਤਰ ਬਣੇ ਸਨ। ਉਨ੍ਹਾਂ ਨੇ ਪੰਜਾਬ ਤੋਂ ਅਗਵਾਈ ਕਰਵਾਉਣ ਦੇ ਪਿੱਛ ਦਾ ਕਾਰਨ ਉਨ੍ਹਾਂ ਦਾ ਸਿੱਖ ਚਿਹਰਾ ਹੋਣਾ ਹੈ। ਉਨ੍ਹਾਂ ਨੂੰ ਇਹ ਅਹੁਦਾ ਸੌਂਪ ਕੇ ਭਾਜਪਾ ਨੇ ਪੰਜਾਬ ਤੇ ਜੰਮੂ-ਕਸ਼ਮੀਰ ਦੋਵੇਂ ਸੂਬਿਆਂ ਦੇ ਸਿੱਖਾਂ ‘ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਜੇਪੀ ਨੱਢਾ ਦੀ ਸੂਚੀ ਵਿਚ ਦੂਜਾ ਨਾਂ ਤਰੁਣ ਚੁੱਘ ਦਾ ਹੈ। ਤਰੁਣ ਚੁੱਘ ਦਾ ਸਿਆਸੀ ਸਫਰ ਪੰਜਾਬ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ। ਵਾਰਡ ਪ੍ਰਧਾਨ ਤੋਂ ਲੈ ਕੇ ਜਨਰਲ ਸਕੱਤਰ ਤੱਕ ਦੀ ਚੁੱਘ ਦੀ ਯਾਤਰਾ ਕਾਫੀ ਚੁਣੌਤੀਪੂਰਨ ਰਹੀ ਹੈ। 2020 ਤੋਂ ਪਹਿਲਾਂ 7 ਸਾਲ ਪਾਰਟੀ ਦੇ ਕੌਮੀ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਚੁੱਘ ਨੂੰ ਉੱਤਰ ਪੂਰਬ ਦੇ ਸੂਬਿਆਂ ਤੇ ਦਿੱਲੀ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
1992 ਵਿਚ ਵਿਵਾਦਿਤ ਢਾਂਤਾ ਡਿਗਣ ਦੇ ਬਾਅਦ ਤਰੁਣ ਨੇ ਸਿਆਸੀ ਸਰਗਰਮੀਆਂ ਵਧਾਈਆਂ। ਭਾਜਪਾ ਦੇ ਸੀਨੀਅਰ ਨੇਤਾ ਉਮਾ ਭਾਰਤੀ ਦੇ ਸੰਪਰਕ ਵਿਚ ਆਉਣ ਦੇ ਬਾਅਦ ਤਰੁਣ ਨੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ। ਪੰਜਾਬ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਬਣੇ।
ਇਹ ਵੀ ਪੜ੍ਹੋ : ਟੀਚਰਾਂ ਲਈ ਫਰਮਾਨ, ਜੀਂਸ-ਟੀ-ਸ਼ਰਟ ਪਹਿਨਣ ‘ਤੇ ਲੱਗੀ ਰੋਕ, ਦਾੜ੍ਹੀ ਰੱਖਣ ‘ਤੇ ਕੱਟੀ ਜਾਵੇਗੀ ਮਾਸਟਰਾਂ ਦੀ ਸੈਲਰੀ
ਤਰੁਣ ਚੁੱਘ ਨੇ ਅਖਿਲ ਭਾਰਤੀ ਵਿਦਿਆਰਥੀ ਕੌਂਸਲ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨਾਲ ਸਾਈਕਲ ‘ਤੇ ਬੈਠ ਕੇ ਪ੍ਰਚਾਰ ਤੇ ਪ੍ਰਸਾਰ ਕੀਤਾ। 2000 ਤੋਂ 2003 ਤੱਕ ਜੁੱਘ ਸੂਬਾ ਭਾਜਪਾ ਸਕੱਤਰ ਰਹੇ।
ਚੁੱਘ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ 2012 ਤੇ 2014 ਵਿਚ ਚੋਣਾਂ ਲੜੀਆਂ ਪਰ ਦੋਵਾਂ ਵਾਰ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: