ਪੰਜਾਬ ਦੇ ਕਿਸਾਨਾਂ ਲਈ ਅਹਿਮ ਦੀ ਖਬਰ ਹੈ। ਹੜ੍ਹ ਪ੍ਰਭਾਵਿਤ ਕਿਸਾਨ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾ ਸਕਣਗੇ। ਪੰਜਾਬ ਕੈਬਨਿਟ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ 15 ਅਗਸਤ ਤੱਕ ਖਾਸ ਗਿਰਦਾਵਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸੂਬਾ ਸਰਕਾਰ ਨੇ ਕਿਹਾ ਕਿ ਪੀੜਤਾਂ ਦੇ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਸੂਬੇ ਦੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਤਹਿਤ ਪੰਜਾਬ ਮੰਤਰੀ ਮੰਡਲ ਨੇ ਇਹ ਫੈਸਲਾ ਲਿਆ ਹੈ। ਮੰਤਰੀ ਮੰਡਲ ਮੁਤਾਬਕ ਪੰਜਾਬ ਦੇ 19 ਜ਼ਿਲ੍ਹਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਹੜ੍ਹ ਕਾਰਨ 44 ਲੋਕਾਂ ਦੀ ਜਾਨ ਗਈ, 22 ਜ਼ਖਮੀ ਹੋਏ ਤੇ 391 ਦੇ ਘਰ ਤਰ੍ਹਾਂ ਤੋਂ ਨੁਕਸਾਨੇ ਗਏ 878 ਲੋਕਾਂ ਦਾ ਥੋੜ੍ਹਾ-ਬਹੁਤ ਨੁਕਸਾਨ ਹੋਇਆ। ਇਨ੍ਹਾਂ ਵਿਚੋਂ 1277 ਲੋਕ ਫਿਲਹਾਲ 159 ਰਾਹਤ ਕੈਂਪਾਂ ਦੀ ਸ਼ਰਨ ਵਿਚ ਹਨ।
ਪੰਜਾਬ ਸਰਕਾਰ ਨੇ ਲੋਕਾਂ ਦੇ ਨੁਕਸਾਨ ਦੀ ਭਰਪਾਈ ਲਈ ਖਾਸ ਗਿਰਦਾਵਰੀ 15 ਅਗਸਤ ਤੱਕ ਪੂਰੀ ਤਰਨ ਦਾ ਦਾਅਵਾ ਕੀਤਾ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਸਹੀ ਤਰੀਕੇ ਨਾਲ ਗਿਰਦਾਵਰੀ ਨਾ ਹੋਣ ਦੀ ਗੱਲ ਕਹਿ ਚੁੱਕੇ ਹਨ। ਫਿਲਹਾਲ ਮੀਂਹ ਪੈ ਰਿਹਾ ਹੈ। ਇਸ ਨਾਲ ਪਿੰਡਾਂ ਵਿਚ ਹਾਲਾਤ ਬੇਹੱਦ ਖਰਾਬ ਹਨ। ਖਾਸ ਤੌਰ ‘ਤੇ ਸਤਲੁਜ ਤੇ ਹੋਰ ਨਦੀਆਂ ਕੋਲ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਸਾਰੇ ਲੋਕਾਂ ਦੀ ਸਹੀ ਸਥਿਤੀ ਲਈ ਗਿਰਦਾਵਰੀ ਕਰ ਸਕਣ ਵਿਚ ਚੁਣੌਤੀ ਖੜ੍ਹੀ ਰਹੇਗੀ।
ਇਹ ਵੀ ਪੜ੍ਹੋ : ਸਕੂਲ ਹੈੱਡਮਾਸਟਰਾਂ ਨੂੰ ਖਾਸ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜੇਗੀ ਮਾਨ ਸਰਕਾਰ, 50 ਲੋਕਾਂ ਦੀ ਟੀਮ ਅੱਜ ਹੋਵੇਗੀ ਰਵਾਨਾ
ਮੁੱਖ ਮੰਤਰੀ ਮਾਨ ਸਣੇ ਹੋਰ ਮੰਤਰੀ ਤੇ ਵਿਧਾਇਕਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ। ਕਾਂਗਰਸ ਤੇ ਭਾਜਪਾ ਨੇਤਾਵਾਂ ਨੇ ਵੀ ਆਪਣੇ-ਆਪਣੇ ਹਲਕੇ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਨਾਲ ਹੀ ਸਿਆਸੀ ਦਲ ਦੇ ਪ੍ਰਧਾਨ ਤੇ ਵਫਦ ਹੜ੍ਹ ਨਾਲ ਸੂਬੇ ਦੇ ਨੁਕਸਾਨ ਦੀ ਭਰਪਾਈ ਸਬੰਧੀ ਕੇਂਦਰ ਸਰਕਾਰ ਤੋਂ ਮਦਦ ਲਈ ਰਾਜਪਾਲ ਪੁਰੋਹਿਤ ਨਾਲ ਮੀਟਿੰਗ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: