ਅਪਰੇਸ਼ਨ ਸਤਰਕ ਨੂੰ ਐਸ.ਐਸ.ਪੀ ਤਰਨ ਤਾਰਨ ਅਤੇ ਤਰਨ ਤਾਰਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਫੋਰਸ ਦੀ ਇੱਕ ਮਜ਼ਬੂਤ ਟੁਕੜੀ ਵੱਲੋਂ ਚਲਾਇਆ ਜਾ ਰਿਹਾ ਹੈ। ਐਸ.ਐਸ.ਪੀ ਤਰਨ ਤਾਰਨ ਨੇ ਫੋਰਸ ਨੂੰ ‘ਆਪ੍ਰੇਸ਼ਨ ਸਤਰਕ’ ਨੂੰ ਅੰਜਾਮ ਦੇਣ ਲਈ ਡਿਊਟੀ ਸਬੰਧੀ ਬ੍ਰੀਫ ਕੀਤਾ , ਜਿਸ ਨੂੰ ਪੰਜਾਬ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਪੁਲਿਸ ਦੇ 6 ਅਧਿਕਾਰੀਆਂ ਦੇ ਜੇਲ੍ਹ ਵਿਭਾਗ ਦੇ 5 ਅਧਿਕਾਰੀਆਂ ਦੀ ਅਗਵਾਈ ਵਿਚ ਕੁੱਲ 230 ਪੁਲਿਸ ਮੁਲਾਜ਼ਮਾਂ ਨੇ ਤਲਾਸ਼ੀ ਲਈ।
ਅਧਿਕਾਰੀਆਂ ਨੂੰ ਜੋ ਸਾਮਾਨ ਬਰਾਮਦ ਹੋਇਆ ਹੈ ਉਸ ਵਿਚ 17 ਮੋਬਾਈਲ ਫੋਨ (6 ਸਮਾਰਟ ਫੋਨ ਸਣੇ), 5 ਸਿਮ 6 ਚਾਰਜਰ, 6 ਈਅਰਫੋਨ ਤੇ ਇਕ ਵਾਇਰਲੈੱਸ ਈਅਰਪੈਡ, 6 ਡਾਟਾ ਕੇਬਲ, ਥੋੜ੍ਹੀ ਮਾਤਰਾ ਵਿਚ ਅਫੀਮ ਤੇ ਗਾਂਜਾ, ਕਈ ਤੇਜ਼ਧਾਰ ਵਾਲੇ ਹਥਿਆਰ ਤੇ ਤਾਰ ਹਨ। ਪੀਐੱਸ ਗੋਇੰਦਵਾਲ ਸਾਹਿਬ ਵਿਚ FIR ਦਰਜ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: