ਵਰਲਡ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਵੇਗੀ। ਇਸ ਦੇ ਸਾਰੇ ਮੁਕਾਬਲੇ ਭਾਰਤ ਵਿਚ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿਚ ਭਾਰਤ ਤੇ ਪਾਕਿਸਤਾਨ ਦੀ ਟੀਮ ਦੇ 15 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣ ਵਾਲੀਆਂ ਸਨ ਪਰ ਸੁਰੱਖਿਆ ਏਜੰਸੀਆਂ ਨੇ ਇਸ ਵਿਚ ਬਦਲਾਅ ਦੀ ਸਲਾਹ ਦਿੱਤੀ ਸੀ। ਇਸ ਦੇ ਬਾਅਦ ਆਈਸੀਸੀ ਨੇ ਇਸ ਵਿਚ ਬਦਲਾਅ ਕਰਦੇ ਹੋਏ ਇਸ ਦੀ ਤਰੀਕ 14 ਅਕਤੂਬਰ ਕਰ ਦਿੱਤੀ। ਪਾਕਿਸਤਾਨ ਕ੍ਰਿਕਟ ਬੋਰਡ ਵੀ ਇਕ ਦਿਨ ਪਹਿਲਾਂ ਮੈਚ ਖੇਡਣ ਲਈ ਤਿਆਰ ਹੋ ਗਿਆ।
ਪਾਕਿਸਤਾਨ ਕ੍ਰਿਕਟ ਬੋਰਡ 15 ਅਕਤੂਬਰ ਦੀ ਜਗ੍ਹਾ 14 ਅਕਤੂਬਰ ਨੂੰ ਭਾਰਤ ਨਾਲ ਖੇਡਣ ਲਈ ਰਾਜੀ ਹੋ ਗਿਆ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਸ਼੍ਰੀਲੰਕਾ ਖਿਲਾਫ ਪਾਕਿਸਤਾਨ ਦਾ ਮੈਚ ਵੀ 2 ਦਿਨ ਪਹਿਲਾਂ ਹੋਵੇਗਾ। ਪਹਿਲਾਂ ਇਹ 12 ਅਕਤੂਬਰ ਨੂੰ ਖੇਡਿਆ ਜਾਣਾ ਸੀ ਪਰ ਹੁਣ 10 ਤਰੀਕ ਨੂੰ ਇਹ ਮੈਚ ਹੋਵੇਗਾ। ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਨੂੰ ਭਾਰਤ ਖਿਲਾਫ ਮੁਕਾਬਲੇ ਤੋਂ ਪਹਿਲਾਂ 3 ਦਿਨ ਦਾ ਗੈਪ ਮਿਲੇਗਾ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 20,000 ਰਿਸ਼ਵਤ ਲੈਣ ਦੇ ਦੋਸ਼ ‘ਚ ਮੁਨਸ਼ੀ ਕਾਬੂ, ਐਸ.ਐਚ.ਓ. ਤੇ ASI ਦੀ ਭੂਮਿਕਾ ਜਾਂਚ ਅਧੀਨ
ਬੀਸੀਸੀਆਈ ਸਕੱਤਰ ਜੈਸ਼ਾਹ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ-ਪਾਕਿ ਮੈਚ ਵਿਚ ਵੈਨਿਊ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਪਰ ਤਰੀਕਾਂ ਵਿਚ ਬਦਲਾਅ ਦੀ ਸੰਭਾਵਨਾ ਹੈ। ਭਾਰਤ-ਪਾਕਿ ਦੀ ਤਰੀਖ ਵਿਚ ਬਦਲਾਅ ਹੋ ਸਕਦੇ ਹਨ ਕਿਉਂਕਿ ਇਹ ਮੈਚ ਨਰਾਤਿਆਂ ਦੇ ਇਕ ਦਿਨ ਪਹਿਲਾਂ ਹੈ। ਅਜਿਹੇ ਵਿਚ ਸੁਰੱਖਿਆ ਏਜੰਸੀਆਂ ਵਿਚ ਬੀਸੀਸੀਆਈ ਨੂੰ ਬਦਲਾਅ ਦੀ ਖਾਸ ਸਲਾਹ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: