ਜੇ ਤੁਹਾਡਾ ਖਾਤਾ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਹੈ, ਤਾਂ ਇਹ ਤੁਹਾਡੇ ਲਈ ਅਹਿਮ ਖਬਰ ਹੈ। ਪੀਐਨਬੀ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਆਪਣੇ KYC ਵੇਰਵੇ ਭਰਨ। ਇਸ ਦੀ ਅੰਤਿਮ ਮਿਤੀ 31 ਅਗਸਤ, 2023 ਐਲਾਨ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੁਹਾਡੇ ਲਈ ਆਪਣੇ ਬੈਂਕ ਖਾਤੇ ਦਾ KYC ਕਰਵਾਉਣਾ ਲਾਜ਼ਮੀ ਹੈ।
ਪੀਐਨਬੀ ਨੇ ਉਨ੍ਹਾਂ ਗਾਹਕਾਂ ਨੂੰ ਦੋ ਨੋਟਿਸ ਭੇਜੇ ਹਨ ਜਿਨ੍ਹਾਂ ਨੇ ਅਜੇ ਤੱਕ ਕੇਵਾਈਸੀ ਨਹੀਂ ਕੀਤਾ ਹੈ। ਬੈਂਕ ਨੇ ਗਾਹਕਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਐਸਐਮਐਸ ਭੇਜ ਕੇ ਕੇਵਾਈਸੀ ਕਰਵਾਉਣ ਲਈ ਵੀ ਕਿਹਾ ਹੈ। ਅਜਿਹੇ ‘ਚ ਜੇ ਕੇਵਾਈਸੀ ਨਹੀਂ ਕੀਤਾ ਜਾਂਦਾ ਹੈ ਤਾਂ 31 ਅਗਸਤ ਤੋਂ ਬਾਅਦ ਬੈਂਕ ਖਾਤੇ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਤੁਹਾਡਾ ਬੈਂਕ ਖਾਤਾ ਫ੍ਰੀਜ਼ ਕੀਤਾ ਜਾ ਸਕਦਾ ਹੈ।
ਤੁਹਾਨੂੰ ਇਹ ਜਾਣਨ ਲਈ ਕਸਟਮਰ ਕੇਅਰ ਨੂੰ ਕਾਲ ਕਰਨੀ ਪਵੇਗੀ ਕਿ ਤੁਹਾਡੀ ਪੰਜਾਬ ਨੈਸ਼ਨਲ ਬੈਂਕ ਦੀ ਕੇਵਾਈਸੀ ਹੋ ਗਈ ਹੈ ਜਾਂ ਨਹੀਂ। ਬੈਂਕ ਨੇ ਕਿਹਾ ਕਿ ਗਾਹਕ ਕਸਟਮਰ ਕੇਅਰ ਨੰਬਰ 18001802222 ਜਾਂ 18001032222 ‘ਤੇ ਕਾਲ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਦੋਵੇਂ ਨੰਬਰ ਟੋਲ ਫਰੀ ਹਨ।
ਇਹ ਵੀ ਪੜ੍ਹੋ : ਚਾਚੀ ਨਾਲ ਪਿਆਰ ਦੀ ਜਾ.ਨਲੇਵਾ ਸਜ਼ਾ! ਵਿਆਹ ਕਰਵਾ ਕੇ ਮੁੰਡੇ ਨੂੰ ਦੂਜੀ ਥਾਂ ਭੇਜ ਕਰ ਦਿੱਤਾ ਕ.ਤਲ
ਤੁਸੀਂ ਆਪਣੇ ਪੀਐਨਬੀ ਕੇਵਾਈਸੀ ਵੇਰਵਿਆਂ ਨੂੰ ਅਪਡੇਟ ਕਰਨ ਲਈ ਕੇਵਾਈਸੀ ਫਾਰਮ ਭਰ ਸਕਦੇ ਹੋ ਅਤੇ ਜਮ੍ਹਾਂ ਕਰ ਸਕਦੇ ਹੋ। ਤੁਸੀਂ ਅਜਿਹਾ ਤਾਂ ਹੀ ਕਰ ਸਕਦੇ ਹੋ ਜੇ ਕੇਵਾਈਸੀ ਜਾਣਕਾਰੀ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ। ਤੁਸੀਂ ਆਪਣੀ ਰਜਿਸਟਰਡ ਈਮੇਲ ਆਈਡੀ ਰਾਹੀਂ ਵੀ ਜਾਣਕਾਰੀ ਦੇ ਸਕਦੇ ਹੋ।
ਜੇਕਰ ਤੁਹਾਡੀ ਜਾਣਕਾਰੀ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਤੁਹਾਨੂੰ ਬੈਂਕ ਸ਼ਾਖਾ ਵਿੱਚ ਜਾਣਾ ਹੋਵੇਗਾ। ਬੈਂਕ ਬ੍ਰਾਂਚ ਜਾਏ ਬਿਨਾਂ ਕੇਵਾਈਸੀ ਅਪਡੇਟ ਨਹੀਂ ਕੀਤਾ ਜਾਵੇਗਾ। ਇੱਥੇ ਤੁਹਾਨੂੰ ਫਾਰਮ ਅਤੇ ਦਸਤਾਵੇਜ਼ ਵੀ ਜਮ੍ਹਾਂ ਕਰਾਉਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: