ਲੁਧਿਆਣਾ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ‘ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਇਸੇ ਦੇ ਚੱਲਦਿਆਂ ਥਾਣਾ ਸਾਹਨੇਵਾਲ ਏਰੀਆ ਪੁਲਿਸ ਨੇ ਭੁੱਕੀ ਚੂਰਾ ਪੋਸਤ ਸਣੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਟਰੱਕ ਡਰਾਈਵਰੀ ਦਾ ਕੰਮ ਕਰਦੇ ਹਨ।
ਮਿਲੀ ਜਾਣਕਾਰੀ ਮੁਤਾਬਕ INSP ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬ੍ਰਾਂਚ-2 ਦੀ ਪੁਲਿਸ ਪਾਰਟੀ ਬੀਤੇ ਦਿਨ ਥਾਣਾ ਸਾਹਨੇਵਾਲ ਦੇ ਏਰੀਆ ਵਿੱਚ ਗਸ਼ਤ ਕਰ ਰਹੀ ਸੀ, ਇਸ ਦੌਰਾਨ ਬਿਲਗਾ ਕੱਟ, ਜੀਟੀ ਰੋਡ ਤੋਂ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ ਥਾਣਾ ਅਜੀਤਵਾਲ ਮੋਗਾ, ਪ੍ਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਦਾਖਾ, ਜਗਰਾਓਂ ਤੇ ਸਵੀਰ ਸਿੰਘ ਉਰਫ ਜੱਸਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਮੋਗਾ ਨੂੰ ਟਰੱਕ ਨੰਬਰ PB04AE9921 ਵਿੱਚੋਂ 55 ਕਿਲੋ ਭੁੱਕੀ ਚੂਰਾ ਪੋਸਟ ਸਣੇ ਕਾਬੂ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ : ਚੱਲ ਰਹੇ ਸ਼ਬਦ-ਕੀਰਤਨ ਵਿਚਾਲੇ ਗੁਰਦੁਆਰੇ ‘ਚ ਬੇਅਦਬੀ ਦੀ ਕੋਸ਼ਿਸ਼, ਲੋਕਾਂ ਨੇ ਚਾੜਿਆ ਕੁਟਾਪਾ
ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 193, ਮਿਤੀ 04.08.2023 ਅ/ਧ 15-61-85 NDPS Act ਥਾਣਾ ਸਾਹਣੇਵਾਲ ਵਿਖੇ ਦਰਜ ਕੀਤਾ ਗਿਆ ਹੈ। ਟਰੱਕ ਡਰਾਈਵਰੀ ਦਾ ਕੰਮ ਕਰਦੇ ਤਿੰਨੋਂ ਦੋਸ਼ੀ ਕਸਬਾ ਜ਼ਿਲ੍ਹਾ ਗੜਵਾਹਾ ਝਾਰਖੰਡ ਤੋਂ 1200 ਰੁਪਏ ਕਿਲੋ ਦੇ ਹਿਸਾਬ ਨਾਲ ਭੂੱਕੀ ਚੂਰਾ ਪੋਸਟ ਲੈ ਕੇ ਆਉਂਦੇ ਸਨ ਅਤੇ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ‘ਤੇ ਵੇਚਦੇ ਸਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: