ਸੇਖੇਵਾਲ ਦੇ ਸਰਕਾਰੀ ਸਕੂਲ ਵਿਚ ਕਲਰਕ ਭਰਤੀ ਦੇ ਪੇਪਰ ਵਿਚ ਪੁਲਿਸ ਨੇ ਫਰਜ਼ੀ ਉਮੀਦਵਾਰ ਨੂੰ ਦਬੋਚ ਲਿਆ। ਨੌਜਵਾਨ ਫਿਰੋਜ਼ਪੁਰ ਦੇ ਰਹਿਣ ਵਾਲੇ ਉਮੀਦਵਾਰ ਦੀ ਜਗ੍ਹਾ ਪੇਪਰ ਦੇਣ ਲਈ ਆਇਆ ਸੀ। ਸਟਾਫ ਨੇ ਜਦੋਂ ਨੌਜਵਾਨ ਦੀ ਬਾਇਓਮੀਟਰਕ ‘ਤੇ ਫਿੰਗਰ ਸਕੈਨ ਕੀਤੇ ਤਾਂ ਉਹ ਮੈਚ ਨਹੀਂ ਹੋਏ। ਇਸ ਦੇ ਬਾਅਦ ਸਟਾਫ ਨੇ ਵੈਰੀਫਿਕੇਸ਼ਨ ਕੀਤੀ ਤਾਂ ਖੁਲਾਸਾ ਹੋਇਆ ਕਿ ਉਮੀਦਵਾਰ ਫਰਜ਼ੀ ਹੈ। ਜਦੋਂ ਉਸ ਤੋਂ ਆਧਾਰ ਕਾਰਡ ਮੰਗਿਆ ਗਿਆ ਤਾਂ ਉਹ ਵੀ ਨਕਲੀ ਮਿਲਿਆ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਅਸਲੀ ਉਮੀਦਵਾਰ ਦਾ ਨਾਂ ਰਾਜ ਸਿੰਘ ਹੈ ਤੇ ਉਹ ਫਿਰੋਜ਼ਪੁਰ ਦੇ ਖੁੰਦਰ ਹਿਥਾਦ ਪਿੰਡ ਦਾ ਰਹਿਣ ਵਾਲਾ ਹੈ। ਜੋ ਨੌਜਵਾਨ ਉਸ ਦੀ ਜਗ੍ਹਾ ਪੇਪਰ ਦੇਣ ਆਇਆ ਸੀ ਉਸ ਦਾ ਨਾਂ ਹਰਨੇਕ ਸਿੰਘ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਕਿਸਾਨ ਕ.ਤਲ ਕੇਸ ਦੀ ਗੁੱਥੀ , 3 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਰਾਏ ਲੈਣ ਦੇ ਬਾਅਦ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਸਲੀ ਕੈਂਡੀਡੇਟ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: