ਮੇਟਾ ਨੇ ਇਕ ਨਵੀਂ ਸਹੂਲਤ ਐਡਮਿਨ ਰਿਵਿਊ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਗਰੁੱਪ ਚੈਟ ਨੂੰ ਮੈਨੇਜ ਕਰਨ ਵਿਚ ਮਦਦ ਮਿਲ ਸਕੇਗੀ। ਇਸ ਫੀਚਰ ਨੂੰ ਫਿਲਹਾਲ ਬੀਟਾ ਵਰਜਨ ਵਿਚ ਪੇਸ਼ ਕੀਤਾ ਗਿਆ ਹੈ। WaBetaInfo ਨੇ ਵ੍ਹਟਸਐਪ ਦੇ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।
ਵ੍ਹਟਸਐਪ ਮੌਜੂਦਾ ਸਮੇਂ ਐਡਮਿਨ ਰਿਵਿਊ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਗਰੁੱਪ ਐਡਮਿਨ ਦੀ ਗੈਰ-ਹਾਜ਼ਰੀ ਵਿਚ ਵੀ ਗਰੁੱਪ ਮੈਸੇਜ ਨੂੰ ਮੈਨੇਜ ਕਰਨ ਵਿਚ ਮਦਦ ਕਰੇਗਾ। ਇਸ ਨੂੰ ਐਂਡ੍ਰਾਇਡ ਅਪਡੇਟ ਲਈ ਲੇਟੈਸਟ ਵ੍ਹਟਸਐਪ ਬੀਟਾ, ਵਰਜਨ 2.23.16.18 ਨਾਲ ਪੇਸ਼ ਕੀਤਾ ਗਿਆ ਹੈ। ਦਰਅਸਲ ਇਸ ਫੀਚਰ ਨੂੰ ਗਰੁੱਪ ਮੈਨੇਜਮੈਂਟ ਨੂੰ ਵਧਾਉਣ ਲਈ ਪੇਸ਼ ਕੀਤਾ ਜਾ ਰਿਹਾ ਹੈ।
ਫੀਚਰ ਤਹਿਤ ਗਰੁੱਪ ਮੈਂਬਰ ਨੂੰ ਗਰੁੱਪ ਸੈਟਿੰਗਸ ਵਿਚ ਇਕ ਨਵਾਂ ਐਡਿਟ ਗਰੁੱਪ ਸੈਟਿੰਗਸ ਦਾ ਆਪਸ਼ਨ ਮਿਲੇਗਾ। ਇਸ ਆਪਸ਼ਨ ਦੀ ਮਦਦ ਨਾਲ ਗਰੁੱਪ ਦੇ ਮੈਂਬਰ ਕਿਸੇ ਗਲਤ ਮੈਸੇਜ ਦੀ ਰਿਪੋਰਟ ਕਰ ਸਕਦੇ ਹਨ। ਰਿਪੋਰਟ ਦੇ ਆਧਾਰ ‘ਤੇ ਗਰੁੱਪ ਐਡਮਿਨ ਨੂੰ ਮੈਸੇਜ ਨੂੰ ਹਟਾਉਣ ਜਾਂ ਕੰਟੈਂਟ ਦੀ ਕੁਦਰਤ ਦੇ ਆਧਾਰ ‘ਤੇ ਸਹੀ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ।
ਯਾਨੀ ਇਸ ਫੀਚਰ ਦੀ ਮਦਦ ਨਾਲ ਅਸ਼ਲੀਲ ਅਤੇ ਇਸ ਤਰ੍ਹਾਂ ਦੇ ਹੋਰ ਮੈਸੇਜ ਤੇ ਕੰਟੈਂਟ ਨੂੰ ਗਰੁੱਪ ਵਿਚ ਸੈਂਡ ਕਰਨ ਤੋਂ ਰੋਕਿਆ ਜਾ ਸਕਦਾ ਹੈ। ਫੀਚਰ ਨਾਲ ਗਰੁੱਪ ਐਡਮਿਨ ਦੇ ਗਰੁੱਪ ਮੈਂਬਰਸ ਦੀ ਪਾਵਰ ਵਿਚ ਵੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਨਗਰ ਨਿਗਮ ਚੋਣਾਂ ਸਬੰਧੀ ਸਮੂਹ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਵ੍ਹਟਸਐਪ ਨੇ ਫਿਲਹਾਲ ਫੀਚਰ ਨੂੰ ਬੀਟਾ ਟੈਸਟਿੰਗ ਲਈ ਜਾਰੀ ਕਰ ਦਿੱਤਾ ਹੈ ਮਤਲਬ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਇਹ ਸਹੂਲਤ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਤੁਸੀਂ ਗੂਗਲ ਪਲੇਅ ਸਟੋਰ ਤੋਂ ਐਂਡ੍ਰਾਇਡ ਅਪਡੇਟ ਲਈ ਲੇਟੈਸਟ ਵ੍ਹਟਸਐਪ ਬੀਟਾ ਇੰਸਟਾਲ ਕੀਤਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਤੁਸੀਂ ਇਸ ਨੂੰ ਇਸਤੇਮਾਲ ਕਰ ਸਕੋਗੇ। ਕੰਪਨੀ ਜ਼ਿਆਦਾ ਯੂਜਰਸ ਲਈ ਇਸ ਫੀਚਰ ਨੂੰ ਰੋਲ ਆਊਟ ਕਰਨ ਦੀ ਤਿਆਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: