ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਏਲਨ ਮਾਸਕ ਜੇਕਰ ਭਾਰਤ ਵਿਚ ਨਿਵੇਸ਼ ਕਰਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਮੋਹਰ ਇਕ ਭਾਰਤੀ ਮੂਲ ਦੇ ਵਿਅਕਤੀ ਹੀ ਲਗਾਏਗਾ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਟੇਸਲਾ ਨੇ ਆਪਣਾ ਨਵਾਂ ਸੀਐੱਫਓ ਯਾਨੀ ਚੀਫ ਫਾਈਨੈਂਸ਼ੀਅਲ ਆਫੀਸਰ ਭਾਰਤੀ ਮੂਲ ਦੇ ਹੀ ਇਕ ਵਿਅਕਤੀ ਨੂੰ ਬਣਾਇਆ ਹੈ। ਇਸ ਦੀ ਵਜ੍ਹਾ ਕੰਪਨੀ ਦੇ ਮੌਜੂਦਾ ਫਾਈਨਾਂਸ ਚੀਫ ਜੈਕਰੀ ਕਿਰਕਹਾਰਨ ਦਾ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਹੈ।
ਭਾਰਤੀ ਮੂਲ ਦੇ ਇਸ ਵਿਅਕਤੀ ਦਾ ਨਾਂ ਹੈ ਵੈਭਵ ਤਨੇਜਾ, ਜੋ ਟੇਸਲਾ ਵਿਚ ਪਹਿਲਾਂ ਚੀਫ ਅਕਾਊਂਟਿੰਗ ਆਫਿਸਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਟੇਸਲਾ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਸਾਫ ਕੀਤਾ ਹੈ ਕਿ ਹੁਣ ਤੋਂ ਵੈਭਵ ਤਨੇਜਾ ਹੀ ਕੰਪਨੀ ਦੇ ਫਾਈਨੈਂਸ਼ੀਅਲ ਮੈਟਰਸ ਨੂੰ ਹੈੱਡ ਕਰਨਗੇ।
ਇਹ ਵੀ ਪੜ੍ਹੋ : ਤਰਨਤਾਰਨ : ASI ਪਿਤਾ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, ਜਵਾਨ ਪੁੱਤ ਦੀ ਹੋਈ ਮੌ.ਤ
ਜੈਕਰੀ ਕਿਰਕਹਾਰਨ ਦੀ ਜਗ੍ਹਾ ਲੈਣ ਵਾਲੇ ਭਾਰਤੀ ਮੂਲ ਦੇ ਵੈਭਵ ਤਨੇਜਾ ਟੇਸਲਾ ਦੇ ਨਾਲ ਮਾਰਚ 2016 ਤੋਂ ਕੰਮ ਕਰ ਰਹੇ ਹਨ। ਉਹ ਪਹਿਲਾਂ ਸੋਲਰਸਿਟੀ ਕਾਰਪੋਰੇਸ਼ਨ ਕੰਪਨੀ ਵਿਚ ਫਾਈਨਾਂਸ ਤੇ ਅਕਾਊਂਟ ਦਾ ਕੰਮ ਦੇਖਦੇ ਸਨ। ਮਾਰਚ 2016 ਵਿਚ ਟੇਸਲਾ ਨੇ ਇਸ ਕੰਪਨੀ ‘ਤੇ ਕਬਜ਼ਾ ਕਰ ਲਿਆ ਤੇ ਵੈਭਵ ਤਨੇਜਾ ਟੇਸਲਾ ਦੇ ਇੰਪਲਾਈ ਹੋ ਗਏ। ਸਾਲ 2017 ਵਿਚ ਕੰਪਨੀ ਨੇ ਉਨ੍ਹਾਂ ਨੂੰ ਪ੍ਰਮੋਟ ਕਰਕੇ ਅਸਿਸਟੈਂਟ ਕਾਰਪੋਰੇਟ ਕੰਟਰੋਲਰ ਬਣਾ ਦਿਤਾ ਤੇ ਮਈ 2018 ਵਿਚ ਕਾਰਪੋਰੇਟ ਕੰਟਰੋਲਰ, ਮਾਰਚ 2019 ਵਿਚ ਵੈਭਵ ਤਨੇਜਾ ਟੇਸਲਾ ਦੇ ਚੀਫ ਅਕਾਊਂਟਿੰਗ ਆਫਿਸਰ ਹਨ। ਇਸ ਤੋਂ ਪਹਿਲਾਂ ਵੈਭਵ ਤਨੇਜਾ ‘ਪ੍ਰਾਈਸ ਵਾਟਰ ਹਾਊਸ ਕੂਪਰਸ’ ਦੇ ਇੰਪਲਾਈ ਸਨ।
ਵੀਡੀਓ ਲਈ ਕਲਿੱਕ ਕਰੋ -: