ਫਿਰੋਜ਼ਪੁਰ ਜ਼ਿਲ੍ਹੇ ਦੇ ਤਨੁਸ਼ ਨੂੰ ਉਸ ਦੇ ਦੋਵੇਂ ਹੱਥ ਫਿਰ ਤੋਂ ਮਿਲ ਗਏ ਹਨ। 7ਵੀਂ ਕਲਾਸ ਦਾ ਵਿਦਿਆਰਥੀ 12 ਸਾਲਾ ਤਨੁਸ਼ ਨੂੰ ਇਲੈਕਟ੍ਰਾਨਿਕ ਹੈਂਡ ਦਿਵਾਏ ਗਏ ਹਨ ਕਿਉਂਕਿ ਕੁਝ ਸਾਲ ਪਹਿਲਾਂ ਕਰੰਟ ਲੱਗਣ ਨਾਲ ਤਨੁਸ਼ ਨੇ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਇਸ ਕਾਰਨ ਪਰਿਵਾਰ ਦੇ ਬੱਚੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਤਨੁਸ਼ ਵੀ ਡਿਪ੍ਰੈਸ਼ਨ ਵਿਚ ਜਾ ਰਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਮਾਨਵ ਸੇਵਾ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਜ਼ਿਲ੍ਹਾ ਰੈਡਕਰਾਸ ਸੁਸਾਇਟੀ ਦੇ ਸਹਿਯੋਗ ਨਾਲ 1 ਲੱਖ ਰੁਪਏ ਤਨੁਸ਼ ਨੂੰ ਦਿੱਤੇ ਗਏ ਜਿਸ ਨਾਲ ਤਨੁਸ਼ ਨੂੰ ਬਨਾਉਟੀ ਹੱਥ ਲਗਵਾਏ ਗਏ। ਇਸ ਵਿਚ ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਵਿਪੁਲ ਨਾਰੰਗ ਨੇ ਵੀ ਇਕ ਲੱਖ ਦਾ ਸਹਿਯੋਗ ਦਿੱਤਾ।
ਡੀਸੀ ਰਾਜੇਸ ਧੀਮਾਨ ਨੇ ਦੱਸਿਆ ਕਿ ਤਨੁਸ਼ ਨੂੰ ਲੁਧਿਆਣਾ ਵਿਚ ਹੈਲਥ ਪ੍ਰੋਡਕਟਸ ਮੈਡੀਕੇਅਰ ਤੋਂ ਬਨਾਉਟੀ ਹੱਥ ਲਗਵਾਏ ਗਏ ਹਨ। ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਜ਼ਿਲ੍ਹਾ ਰੈਡਕਰਾਸ ਸੁਸਾਇਟੀ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਇਸ ਬੱਚੇ ਦੇ ਹੱਥ ਲਗਵਾਏ ਹਨ। ਹੁਣ ਉਸ ਦੇ ਦੋਵੇਂ ਹੱਥ ਫਿਰ ਤੋਂ ਕੰਮ ਕਰਨ ਲੱਗੇ ਹਨ।
ਇਹ ਵੀ ਪੜ੍ਹੋ : CBI ਦੀ ਕਾਰਵਾਈ, ਰਿਸ਼ਵਤ ਲੈਂਦਿਆਂ ਨਗਰ ਨਿਗਮ ਦਾ ਚੀਫ ਸੇਨੇਟਰੀ ਇੰਸਪੈਕਟਰ ਤੇ ਹੈਲਥ ਸੁਪਰਵਾਈਜ਼ਰ ਕਾਬੂ
ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੈ ਤੇ ਅਸੀਂ ਸਾਰਿਆਂ ਨੂੰ ਦਿਵਿਆਗਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਤਨੁਸ਼ ਦੀ ਮਾਂ ਪ੍ਰਭਜੀਤ ਕੌਰ ਤੇ ਪਿਤਾ ਸਹਿਦੇਵ ਕੁਮਾਰ ਵੀ ਬਹੁਤ ਖੁਸ਼ ਹਨ।ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਵੱਲੋਂ ਕੀਤੀ ਗਈ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: