ਇਕ ਸਮਾਂ ਸੀ ਜਦੋਂ ਲੱਖਾਂ ਲੋਕ ਇਮਰਾਨ ਖਾਨ ਦਾ ਸਜਦਾ ਕਰਦੇ ਸਨ ਪਰ ਹੁਣ ਪਾਕਿਸਤਾਨ ਦਾ ਇਹ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਹੈ ਜੋ ਕੀੜੇ-ਮਕੌੜਿਆਂ ਨਾਲ ਭਰੀ ਹੈ। ਇਮਰਾਨ ਖਾਨ ਨੇ ਭ੍ਰਿਸ਼ਟਾਚਾਰ ਦੀਆਂ ਬੇੜੀਆਂ ਨੂੰ ਤੋੜਨ ਦਾ ਵਾਅਦਾ ਕੀਤਾ ਸੀ ਪਰ ਹੁਣ ਖੁਦ ਉਸੇ ਦੇ ਚੁੰਗਲ ਵਿਚ ਫਸੇ ਹਨ। ਭ੍ਰਿਸ਼ਟਾਚਾਰ ਦਾ ਦੋਸ਼ੀ ਪਾਏ ਜਾਣ ਤੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਸ਼ਹਿਰ ਵਿਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸਲਾਮਬਾਦ ਤੋਂ ਲਗਭਗ 80 ਕਿਲੋਮੀਟਰ ਪੱਛਮ ਵਿਚ ਖਚਾਖਛ ਭਰੀ ਜੇਲ੍ਹ ਵਿਚ ਇਮਰਾਨ ਰਾਤਾਂ ਗੁਜ਼ਾਰ ਰਹੇ ਹਨ। ਮੱਖੀਆਂ ਨਾਲ ਭਰ ਜੇਲ੍ਹ ਦੀ ਕੋਠੜੀ ਵਿਚ ਬੈਠੇ ਇਮਰਾਨ ਖਾਨ ਵਾਰ-ਵਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ।
ਇਮਰਾਨ ਖਾਨ ਨੇ ਆਪਣੇ ਵਕੀਲਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ। ਉਹ ਅਜਿਹੀ ਕੋਠੜੀ ਵਿਚ ਨਹੀਂ ਰਹਿਣਾ ਚਾਹੁੰਦੇ ਜਿਥੇ ਦਿਨ ਵਿਚ ਮੱਖੀਆਂ ਤੇ ਰਾਤ ਵਿਚ ਕੀੜੇ-ਮਕੌੜੇ ਭਰੇ ਰਹਿੰਦੇ ਹਨ। ਖਾਨ ਨੂੰ ਤੋਸ਼ਖਾਨਾ ਮਾਮਲੇ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਨਾਖੁਸ਼ ਤੇ ਚਿੰਤਤ ਹਨ ਕਿਉਂਕਿ ਉਹ ਜੇਲ੍ਹ ਦੀ ਕੋਠੜੀ ਵਿਚ ਬੰਦ ਹਨ। ਕ੍ਰਿਕਟਰ ਤੋਂ ਨੇਤਾ ਬਣੇ 70 ਸਾਲਾ ਖਾਨ ਨੂੰ ਇਸਲਾਮਾਬਾਦ ਦੀ ਹੇਠਲੀ ਅਦਾਲਤ ਵੱਲੋਂ ਮਾਮਲੇ ਵਿਚ ‘ਚ ‘ਭ੍ਰਿਸ਼ਟ ਆਚਰਣ’ ਦਾ ਦੋਸ਼ੀ ਪਾਏ ਜਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਖਾਨ ਦੇ ਵਕੀਲ ਨਈਮ ਹੈਦਰ ਪੰਜੋਥਾ ਨੂੰ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ। ਪੀਟੀਆਈ ਪ੍ਰਧਾਨ ਨੂੰ ਮਿਲਣ ਦੇ ਬਾਅਦ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ‘ਸੀ-ਕਲਾਸ ਜੇਲ੍ਹ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ‘ਪ੍ਰੇਸ਼ਾਨ ਕਰਨ ਵਾਲੀਆਂ’ ਸਥਿਤੀਆਂ ਵਿਚ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਆਜ਼ਾਦੀ ਦੇ ਬਾਅਦ ਰੋਜ਼ 17 ਘੰਟੇ ਕੰਮ ਕਰਨ ਵਾਲੇ ਪਹਿਲੇ PM ਹਨ ਨਰਿੰਦਰ ਮੋਦੀ’ : ਅਮਿਤ ਸ਼ਾਹ
ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 2018 ਤੋਂ 2022 ਤੱਕ ਅਹੁਦੇ ‘ਤੇ ਰਹਿਣ ਦੌਰਾਨ ਆਪਣੀ ਸਥਿਤੀ ਦਾ ਗਲਤ ਇਸਤੇਮਾਲ ਕਰਕੇ ਸਰਕਾਰੀ ਤੋਹਫਿਆਂ ਨੂੰ ਖਰੀਦਣ ਤੇ ਵੇਚਣ ਦੇ ਦੋਸ਼ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਲਾਹੌਰ ਵਿਚ ਉਨ੍ਹਾਂ ਦੇ ਜਮਾਂ ਪਾਰਕ ਨਿਵਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤੋਹਫੇ ਵਿਦੇਸ਼ੀ ਯਾਤਰਾਵਾਂ ਦੌਰਾਨ ਪ੍ਰਾਪਤ ਹੋਏ ਸਨ ਜਿਨ੍ਹਾਂ ਦੀ ਕੀਮਤ 14 ਕਰੋੜ ਰੁਪਏ ਤੋਂ ਵੱਧ ਸੀ।
ਵੀਡੀਓ ਲਈ ਕਲਿੱਕ ਕਰੋ -: