ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਡਾਣ ਖੇਤਰ ਕਨੈਕਟਵਿਟੀ ਯੋਜਨਾ ਤਹਿਤ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ ਵਾਲੇ ਜਹਾਜ਼ ਜ਼ਰੀਏ ਦਿੱਲੀ ਨਾਲ ਜੋੜਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ. ਬਾਦਲ ਨੇ ਲੋਕ ਸਭਾ ਸਦਨ ਵਿਚ ਇਸ ਮੁੱਦੇ ਨੂੰ ਇਕ ਸਵਾਲ ਜ਼ਰੀਏ ਚੁੱਕਿਆ ਜਿਸ ਦਾ ਜਵਾਬ ਕੇਂਦਰੀ ਹਵਾਬਾਜ਼ੀ ਮੰਤਰੀ ਨੇ ਦਿੱਤਾ।
ਸ. ਬਾਦਲ ਨੇ ਕਿਹਾ ਕਿ ਨਿਰਧਾਰਤ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਮਾਰਚ 2020 ਵਿਚ ਬਠਿੰਡਾ-ਦਿੱਲੀ-ਬਠਿੰਡਾ ਮਾਰਗ ‘ਤੇ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਇਸ ਸੇਵਾ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਵਪਾਰੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਣੇ ਹੋਰ ਲੋਕਾਂ ਨੇ ਭਾਰੀ ਮੰਗ ਕੀਤੀ। ਸ. ਬਾਦਲ ਨੇ ਆਦਮਪੁਰ ਨੂੰ ਹਿੰਡਨ, ਨਾਂਦੇੜ, ਕੋਲਕਾਤਾ, ਗੋਆ ਤੇ ਬੰਗਲੌਰ ਨਾਲ ਜੋੜਨ ਵਾਲੇ ਰਸਤਿਆਂ ਨੂੰ ਮਨਜ਼ੂਰੀ ਦੇਣ ਦੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰ ਦੇ ਫੈਸਲੇ ਦਾ ਵੀ ਸਵਾਗਤ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤ.ਲ , ਰਾਹ ‘ਚ ਰੋਕ ਕੇ ਸ਼ਰੇਆਮ ਮਾਰੀਆਂ ਗੋਲੀ.ਆਂ
ਉਨ੍ਹਾਂ ਕਿਹਾ ਕਿ ਇਹ ਇਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਕਿਉਂਕਿ ਆਦਮਪੁਰ ਨੂੰ ਦਿੱਲੀ, ਮੁੰਬਈ ਤੇ ਜੈਪੁਰ ਨਾਲ ਜੋੜਨ ਵਾਲੇ ਰਸਤਿਆਂ ਨੂੰ 2018 ਵਿਚ ਸ਼ੁਰੂ ਕੀਤਾ ਗਿਆ ਸੀ ਪਰ ਤਿੰਨ ਸਾਲ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: