ਉੱਤਰ ਪ੍ਰਦੇਸ਼ ਵਿਚ ਸਾਬਕਾ ਵਿਧਾਇਕ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਸਾਥੀਆਂ ਨਾਲ 10 ਸਾਲ ਪਹਿਲਾਂ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਸਰਵੇਸ਼ ਸੀਪੂ ਨੂੰ ਦਿਨ-ਦਿਹਾੜੇ ਗੋਲੀਆਂ ਮਾਰੀਆਂ ਸਨ। ਇਸ ਦੇ ਬਾਅਦ ਉਹ ਲੁਧਿਆਣਾ ਵਿਚ ਆ ਕੇ ਲੁਕ ਗਿਆ ਸੀ। ਉਸ ‘ਤੇ ਯੂਪੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਮਿਲ ਕੇ ਕਾਰਵਾਈ ਕਰਕੇ ਇਸ ਨੂੰ ਲੁਧਿਆਣਾ ਦੇ ਢਿੱਲੋਂ ਨਗਰ ਤੋਂ ਫੜਿਆ। ਇਹ ਉਥੇ ਚਾਦਰਾਂ ਵੇਚਣ ਦਾ ਕੰਮ ਕਰਦਾ ਸੀ। ਮੁਲਜ਼ਮ ਦੀ ਪਛਾਣ ਅਰਵਿੰਦ ਕਸ਼ਯੱਪ ਉਰਫ ਪਿੰਡੂ ਵਾਸੀ ਆਜਮਗੜ੍ਹ ਜ਼ਿਲ੍ਹਾ ਵਜੋਂ ਹੋਈ ਹੈ।
ਮਾਫੀਆ ਡਾਨ ਧਰੁਵ ਕੁੰਟੂ ਦਾ ਹੈ। ਧਰੁਵ ਕੁੰਟੂ ਅਜੇ ਕਾਸਗੰਜ ਦੀ ਜੇਲ੍ਹ ਵਿਚ ਬੰਦ ਹੈ। ਉਹ ਵੀ ਸਾਬਕਾ ਵਿਧਾਇਕ ਸਰਵੇਸ਼ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਹੈ। ਸਾਬਕਾ ਵਿਧਾਇਕ ਸਰਵੇਸ਼ ਸਿੰਘ ਸੀਪੂ ਦੀ 19 ਜੁਲਾਈ 2013 ਨੂੰ ਧਰੁਵ ਸਿੰਘ ਕੁੰਟੂ ਦੇ ਇਸ਼ਾਰੇ ‘ਤੇ ਪਿੰਟੂ ਤੇ ਉਸ ਦੇ ਗੈਂਗ ਦੇ ਮੈਂਬਰਾਂ ਨੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੋਰਟ ਨੇ 16 ਮਾਰਚ 2022 ਨੂੰ ਧਰੁਵ ਸਿੰਘ ਕੁੰਟੂ ਸਣੇ 7 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਦੋਂ ਕਿ ਮੁਲਜ਼ਮ ਅਰਵਿੰਦ ਕਸ਼ਯੱਪ ਇਸ ਘਟਨਾ ਦੇ ਬਾਅਦ ਤੋਂ ਲਗਾਤਾਰ ਫਰਾਰ ਚੱਲ ਰਿਹਾ ਸੀ।
ਯੂਪੀ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਲਗਭਗ ਇਕ ਸਾਲ ਤੋਂ ਮੁਲਜ਼ਮ ਅਰਵਿੰਦ ਕਸ਼ਯੱਪ ਆਪਣਾ ਭੇਸ ਬਦਲ ਕੇ ਰਹਿ ਰਿਹਾ ਹੈ। ਇਸ ਦੀ ਗ੍ਰਿਫਤਾਰੀ ਲਈ ਯੂਪੀ ਦੀ ਟੀਮ ਲੁਧਿਆਣਾ ਪਹੁੰਚੀ। ਇਥੇ ਪੰਜਾਬ ਪੁਲਿਸ ਦੀ ਟੀਮ ਨਾਲ ਮਿਲ ਕੇ ਉਸ ਨੂੰ ਫੜ ਲਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਰਵਿੰਦ ਕਸ਼ਯੱਪ ਉਰਫ ਪਿੰਟੂ ‘ਤੇ ਕਤਲ, ਕਤਲ ਦੀ ਕੋਸ਼ਿਸ਼, ਰੰਗਦਾਰੀ ਤੇ ਆਰਸਮ ਐਕਟ ਨਾਲ ਸਬੰਧਤ 16 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: