ਅੱਜ ਦੇ ਸਮੇਂ ਵਿਚ ਇੰਟਰਨੈੱਟ ਸਾਰਿਆਂ ਦੀ ਲਾਈਫ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਹਰ ਕਿਸੇ ਦੇ ਕੋਲ ਸਮਾਰਟਫੋਨ ਹੈ ਤੇ ਉਸ ਵਿਚ ਹੈ ਇੰਟਰਨੈੱਟ ਕਨੈਕਸ਼ਨ, ਲੋਕ ਫਾਸਟ ਕਨੈਕਸ਼ਨ ਵਾਲੀਆਂ ਕੰਪਨੀਆਂ ਨੂੰ ਹੀ ਸਿਲੈਕਟ ਕਰਦੇ ਹਨ।ਇਸ ਵਜ੍ਹਾ ਤੋਂ ਕਈ ਕੰਪਨੀਆਂ ਇਸ ਦੌੜ ਵਿਚ ਸ਼ਾਮਲ ਹਨ। ਭਾਰਤ ਵਿਚ ਜੀਓ ਦੇ ਆਉਣ ਦੇ ਬਾਅਦ ਤੋਂ ਇੰਟਰਨੈੱਟ ਦੇ ਖੇਤਰ ਵਿਚ ਕ੍ਰਾਂਤੀ ਆ ਗਈ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਜਦੋਂ ਸਾਰੀ ਦੁਨੀਆ ਵਿਚ ਇੰਨੇ ਫਾਸਟ ਇੰਟਰਨੈੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂਇਸ ਦਾ ਨੈਟਵਰਕ ਕਿੰਨਾ ਫੈਲਿਆ ਹੋਇਆ ਹੋਵੇਗਾ।
ਸੋਸ਼ਲ ਮੀਡੀਆ ‘ਤੇ ਦੁਨੀਆ ਭਰ ਵਿਚ ਫੈਲੇ ਇੰਟਰਨੈੱਟ ਕੇਬਲ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ। ਇਸ ਵਿਚ ਸਪੇਸ ਤੋਂ ਦਿਖਾਇਆ ਗਿਆ ਕਿ ਧਰਤੀ ‘ਤੇ ਕਿਵੇਂ ਇਕ ਪਾਸੇ ਇੰਟਰਨੈੱਟ ਦਾ ਜਾਲ ਵਿਛਿਆ ਹੈ। ਇਸ ਵਿਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਟਰਨੈੱਟ ਦੇ ਕੇਬਲ ਸਿਰਫ ਜ਼ਮੀਨ ‘ਤੇ ਹੀ ਨਹੀਂ ਸਗੋਂ ਸਮੁੰਦਰ ਤੋਂ ਵੀ ਲੰਘਦੇ ਹਨ। ਜੀ ਹਾਂ ਇੰਟਰਨੈੱਟ ਦਾ ਇਹ ਜਾਲ ਸਮੁੰਦਰ ਦੇ ਅੰਦਰ ਤੋਂ ਹੋ ਕੇ ਲੰਘਦਾ ਹੈ। ਇਸ ਨੂੰ ਅੰਡਰਸੀ ਫਾਈਬਰ ਆਪਟਿਕ ਕੇਬਲ ਕਹਿੰਦੇ ਹਨ ਜੋ ਸਮੁੰਦਰ ਤੋਂ ਕਈ ਹਜ਼ਾਰ ਮੀਲ ਤੱਕ ਦੌੜਦੇ ਹਨ।
ਇਸ ਅੰਡਰਸੀ ਫਾਈਬਰ ਆਪਟਿਕ ਕੇਬਲ ਨੂੰ ਸਮੁੰਦਰ ਦੇ ਅੰਦਰ ਡੂੰਘਾਈ ਨਾਲ ਗੁਜ਼ਾਰਾ ਜਾਂਦਾ ਹੈ। ਇਸ ਨੂੰ ਵਿਛਾਉਣ ਵਿਚ ਕਾਫੀ ਪੈਸੇ ਇਨਵੈਸਟ ਹੁੰਦੇ ਹਨ। ਇਸ ਵਿਚ ਪੈਸੇ ਇਨਵੈਸਟ ਕਰਨ ਵਾਲੀਆਂ ਕੰਪਨੀਆਂ ਆਮ ਨਹੀਂ ਹੈ। ਕਈ ਨਾਮਚੀਨ ਕੰਪਨੀਆਂ ਇੰਟਰਨੈੱਟ ਦਾ ਇਹ ਜਾਲ ਵਿਛਾਉਣ ਵਿਚ ਇਨਵੈਸਟ ਕਰ ਰਹੀ ਹੈ।ਇਸ ਵਿਚ ਗੂਗਲ, ਮਾਈਕ੍ਰੋਸਾਫਟ, ਫੇਸਬੁੱਕ ਵਰਗੀਆਂ ਦਿੱਗਜ਼ ਕੰਪਨੀਆਂ ਸ਼ਾਮਲ ਹੈ। ਇਸ ਜ਼ਰੀਏ ਉਹ ਆਣਾ ਡਾਟਾ ਸੈਂਟਰ ਨੂੰ ਪੂਰੀ ਦੁਨੀਆ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ : ਬੰਗਲੁਰੂ ਹਵਾਈ ਅੱਡੇ ‘ਤੇ ਜਾਂਚ ਦੌਰਾਨ ਫੜਿਆ ਗਿਆ ਮੁਲਜ਼ਮ, ਕੋਲਕਾਤਾ ਤੋਂ ਲਿਆਇਆ ਸੀ 30 ਸੋਨੇ ਦੇ ਬਿਸਕੁਟ
ਦੁਨੀਆ ਵਿਚ ਇੰਟਰਨੈੱਟ ਦਾ ਅਜਿਹਾ ਜਾਲ ਦੇਖ ਕੇ ਲੋਕ ਵੀ ਹੈਰਾਨ ਹਨ।ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਕਈ ਲੋਕਾਂ ਨੇ ਇਸ ਗੱਲ ‘ਤੇ ਹੈਰਾਨਗੀ ਪ੍ਰਗਟਾਈ ਕਿ ਸਮੁੰਦਰ ਦੀ ਡੂੰਘਾਈ ਤੋਂ ਇੰਟਰਨੈੱਟ ਕੇਬਲ ਗੁਜ਼ਾਰ ਦਾ ਕੀ ਲਾਜਿਕ ਹੈ। ਉਥੇ ਕਿਵੇਂ ਇੰਟਰਨੈੱਟ ਯੂਜ਼ ਕਰਨਾ ਹੈ? ਉਥੇ ਕਈਆਂ ਨੇ ਇਸ ਨੂੰ ਧਰਤੀ ਨਾਲ ਖਿਲਵਾੜ ਦੱਸਿਆ। ਉਨ੍ਹਾਂ ਲਿਖਿਆ ਕਿ ਇਸ ਤਰ੍ਹਾਂ ਤੋਂ ਅਸੀਂ ਧਰਤੀ ਨੂੰ ਤਬਾਹ ਕਰਦੇ ਹਾਂ ਤੇ ਫਿਰ ਵਾਤਾਵਰਣ ਬਚਾਓ ਦਾ ਨਾਅਰਾ ਦਿੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: