ਟਮਾਟਰ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਨੇ ਮੈਕਡਾਨਲਡਸ ਅਤੇ ਸਬਵੇ ਵਰਗੇ ਬ੍ਰਾਂਡਾਂ ਨੂੰ ਆਪਣੇ-ਆਪਣੇ ਬਰਗਰ, ਪਿਜ਼ਾ ਆਦਿ ਤੋਂ ਟਮਾਟਰ ਹਟਾਉਣ ਨੂੰ ਮਜਬੂਰ ਕਰ ਦਿੱਤਾ। ਹੁਣ ਇਸ ਕੜੀ ਵਿਚ ਇਕ ਹੋਰ ਮੰਨਿਆ-ਪ੍ਰਮੰਨਿਆ ਨਾਂ ‘ਬਰਗਰ ਕਿੰਗ’ ਸ਼ਾਮਲ ਹੋ ਗਿਆ ਹੈ। ਫਾਸਟ ਫੂਡ ਲੜੀ ਵਾਲੇ ਬਰਗਰ ਕਿੰਗ ਨੇ ਆਪਣੇ ਖਾਣੇ ਦੀ ਆਈਟਮ ਵਿਚ ਟਮਾਟਰ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ।
ਦੇਸ਼ ਵਿਚ ਬਰਗਰ ਕਿੰਗ ਦੇ ਲਗਭਗ 400 ਸਟੋਰ ਹੈ, ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਕਿ ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਵਿਚ ਸਾਡੇ ਕੋਲ ਗੁਣਵੱਤਾ ਦੇ ਬਹੁਤ ਉੱਚ ਮਾਪਦੰਡ ਹਨ ਕਿਉਂਕਿ ਅਸੀਂ ਅਸਲੀ ਤੇ ਪ੍ਰਮਾਣਕ ਭੋਜਨ ਪਰੋਸਣ ਵਿਚ ਵਿਸ਼ਵਾਸ ਕਰਦੇ ਹਨ। ਟਮਾਟਰ ਦੀ ਫਸਲ ਦੀ ਗੁਣਵੱਤਾ ਅਤੇ ਸਪਲਾਈ ‘ਤੇ ਅਣਪਛਾਤੀ ਸਥਿਤੀਆਂ ਦੇ ਕਾਰਨ, ਅਸੀਂ ਆਪਣੇ ਭੋਜਨ ਵਿੱਚ ਟਮਾਟਰ ਸ਼ਾਮਲ ਕਰਨ ਵਿੱਚ ਅਸਮਰੱਥ ਹਾਂ। ਕੰਪਨੀ ਨੇ ਗਾਹਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ।
QSR ਚੇਨਾਂ ਨੂੰ ਟਮਾਟਰ ਦੀਆਂ ਵਧਦੀਆਂ ਕੀਮਤਾਂ ਅਤੇ ਗੁਣਵੱਤਾ ਵਾਲੇ ਉਤਪਾਦਾਂ ਨੂੰ ਲੱਭਣ ਲਈ ਸੰਘਰਸ਼ ਕਰਨ ਕਾਰਨ ਉਨ੍ਹਾਂ ਦੀ ਸਪਲਾਈ ਲੜੀ ਵਿੱਚ ਵਿਘਨ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਹੈ। ਇਸ ਕਾਰਨ ਸਰਕਾਰ ਨੂੰ ਪਹਿਲੀ ਵਾਰ ਟਮਾਟਰ ਦਰਾਮਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਭਾਰਤ ਫਿਲਹਾਲ ਨੇਪਾਲ ਤੋਂ ਟਮਾਟਰ ਦਰਾਮਦ ਕਰ ਰਿਹਾ ਹੈ। ਪਿਛਲੇ ਹਫਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਘਰੇਲੂ ਬਾਜ਼ਾਰ ਵਿਚ ਕੀਮਤਾਂ ਵਿਚ ਰਿਕਾਰਡ ਵਾਧੇ ਦੇ ਵਿਚ ਭਾਰਤ ਨੇ ਨੇਪਾਲ ਤੋਂ ਟਮਾਟਰ ਦੀ ਦਰਾਮਦ ਸ਼ੁਰੂ ਕਰ ਦਿੱਤਾ ਹੈ। ਜੁਲਾਈ ਵਿਚ ਫਾਸਟ ਫੂਡ ਲੜੀ ਮੈਕਡਾਨਲਡਸ ਨੇ ਕਿਹਾ ਸੀ ਕਿ ਉਸ ਨੇ ਗੁਣਵੱਤਾਪੂਰਨ ਉਤਪਾਦਾਂ ਦੀ ਅਣਉਪਲਬਧਤਾ ਦਾ ਹਵਾਲਾ ਦਿੰਦੇ ਹੋਏ ਦੇਸ਼ ਦੇ ਉੱਤਰੀ ਤੇਪੂਰਬੀ ਹਿੱਸਿਆਂ ਵਿਚ ਜ਼ਿਆਦਾਤਰ ਦੁਕਾਨਾਂ ਵਿਚ ਆਪਣੇ ਭੋਜਨ ਦੀ ਤਿਆਰੀ ਵਿਚ ਟਮਾਟਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਬਵੇ ਇੰਡੀਆ ਨੇ ਵੀ ਮੁੱਖ ਸ਼ਹਿਰਾਂ ਵਿਚ ਵਧਦੀਆਂ ਕੀਮਤਾਂ ਨਾਲ ਨਿਪਟਣ ਲਈ ਟਮਾਟਰ ਦਾ ਇਸਤੇਮਾਲ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਸਵ. ਹਰਮੀਤ ਤੇ ਹਰਪ੍ਰੀਤ ਸਿੰਘ ਦੇ ਪਰਿਵਾਰਾਂ ਨੂੰ 4-4 ਲੱਖ ਰੁ. ਦੀ ਦਿੱਤੀ ਵਿੱਤੀ ਸਹਾਇਤਾ
ਸਰਕਾਰੀ ਅੰਕੜਿਆਂ ਮੁਤਾਬਕ ਟਮਾਟਰ ਦੀ ਅਖਿਲ ਭਾਰਤੀ ਔੌਸਤ ਥੋਕ ਕੀਮਤ 15 ਅਗਸਤ ਨੂੰ ਘੱਟ ਕੇ 88.22 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜਦੋਂ ਕਿ ਇਕ ਮਹੀਨੇ ਪਹਿਲਾਂ ਇਹ 97.56 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸੇ ਤਰ੍ਹਾਂ ਟਮਾਟਰ ਦੀ ਅਖਿਲ ਭਾਰਤੀ ਔਸਤ ਖੁਦਰਾ ਕੀਮਤ ਇਕ ਮਹੀਨੇ ਦੇ 118.7 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਕੇ ਹੁਣ 107,87 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: