ਅਮਰੀਕੀ ਏਅਰਕ੍ਰਾਫਟ ਮੇਕਰ ਕੰਪਨੀ ਬੋਇੰਗ ਨੇ ਭਾਰਤੀ ਫੌਜ ਲਈ 6 ਅਪਾਚੇ ਲੜਾਕੂ ਹੈਲੀਕਾਪਟਰਸ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਬੋਇੰਗ ਨੇ ਸਾਲ 2020 ਵਿਚ ਇੰਡੀਅਨ ਏਅਰਫੋਰਸ ਨੂੰ AH-64E ਮਾਡਲ ਦੇ 22 ਅਪਾਚੇ ਹੈਲੀਕਾਪਟਰ ਡਲਿਵਰ ਕੀਤੇ ਸਨ।
ਇਸ ਦੇ ਬਾਅਦ ਭਾਰਤੀ ਫੌਜ ਨੇ ਬੋਇੰਗ ਕੰਪਨੀ ਤੋਂ 6 ਹੋਰ ਹੈਲੀਕਾਪਟਰ ਬਣਾਉਣ ਦਾ ਸਮਝੌਤਾ ਕੀਤਾ। ਇਸ ਵਿਚ ਪਹਿਲਾਂ ਅਪਾਚੇ ਹੈਲੀਕਾਪਟਰ ਦਾ ਪ੍ਰੋਡਕਸ਼ਨ ਸ਼ੁਰੂ ਹੋ ਗਿਆ ਹੈ।ਸਾਰੇ ਹੈਲੀਕਾਪਟਰ ਦੀ ਡਲਿਵਰੀ 2024 ਤੱਕ ਹੋਣੀ ਹੈ। ਇਨ੍ਹਾਂ ਹੈਲੀਕਾਪਟਰਸ ਦਾ ਨਿਰਮਾਣ ਅਮਰੀਕਾ ਦੇ ਏਰੀਜੋਨਾ ਵਿਚ ਹੋ ਰਿਹਾ ਹੈ।
ਏਐੱਚ 64ਏ ਅਪਾਚੇ ਦੁਨੀਆ ਦਾ ਸਭ ਤੋਂ ਐਡਵਾਂਸ ਮਲਟੀ ਕਾਂਬੈਟ ਹੈਲੀਕਾਪਟਰ ਹੈ। ਇਨ੍ਹਾਂ ਵਿਚ ਹਾਈਕੁਆਲਟੀ ਨਾਈਟ ਵਿਜਨ ਸਿਸਟਮ ਹੈ, ਜਿਸ ਨਾਲ ਦੁਸ਼ਮਣ ਨੂੰ ਹਨੇਰੇ ਵਿਚ ਵੀ ਲੱਭਿਆ ਜਾ ਸਕੇਗਾ। ਇਹ ਮਿਜ਼ਾਈਲ ਨਾਲ ਲੈਸ ਹੈ ਤੇ ਇਕ ਮਿੰਟ ਵਿਚ 128 ਟੀਚਿਆਂ ‘ਤੇ ਨਿਸ਼ਾਨਾ ਸਾਧ ਸਕਦਾ ਹੈ। ਇਸ ਵਿਚ ਭਾਰੀ ਮਾਤਰਾ ਵਿਚ ਹਥਿਆਰ ਲਿਜਾਣ ਦੀ ਸਮਰੱਥਾ ਹੈ। 280 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰ ਸਕਦਾ ਹੈ।
ਹੈਲੀਕਾਪਟਰ ਵਿਚ 16 ਐਂਟੀ ਟੈਂਕ ਏਜੀਐੱਮ-114 ਹੇਲਫਾਇਰ ਤੇ ਸਟ੍ਰਿੰਗਲ ਮਿਜ਼ਾਈਲ ਲੱਗੀ ਹੁੰਦੀ ਹੈ। ਹੇਲਫਾਇਰ ਮਿਜ਼ਾਈਲ ਕਿਸੇ ਵੀ ਆਰਮਡ ਵ੍ਹੀਕਲ ਵਰਗੇ ਟੈਂਕ, ਤੋਪ, ਬੀਐੱਮਪੀ ਵਾਹਨਾਂ ਨੂੰ ਪਲਕ ਝਪਕਦੇ ਹੀ ਨਸ਼ਟ ਕਰ ਸਕਦੀ ਹੈ। ਦੂਜੇ ਪਾਸੇ ਸਟ੍ਰਿੰਗਰ ਮਿਜ਼ਾਈਲ ਹਵਾ ਤੋਂ ਆਉਣ ਵਾਲੇ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਵਿਚ ਸਮਰੱਥ ਹੈ। ਇਸ ਦੇ ਨਾਲ ਹੀ ਇਸ ਵਿਚ ਹਾਈਡ੍ਰਾ-70 ਅਨਗਾਈਡੇਡ ਮਿਜ਼ਾਈਲ ਵੀ ਲੱਗੀ ਹੁੰਦੀ ਹੈ ਜੋ ਜ਼ਮੀਨੀ ਟਾਰਗੈੱਟ ਨੂੰ ਤਬਾਹ ਕਰ ਸਕਦੀ ਹੈ।
ਅਪਾਚੇ ਤੋਂ ਇਲਾਵਾ ਭਾਰੀਤ ਫੌਜ ਕੋਲ ਸਵਦੇਸ਼ੀ ਅਟੈਕ ਹੈਲੀਕਾਪਟਰ LCH ਪ੍ਰਚੰਡ ਵੀ ਹਨ। ਸਾਲ 2006 ਵਿਚ ਸਰਕਾਰ ਨੇ LCH ਬਣਾਉਣ ਦਾ ਕੰਮ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਯਾਨੀ HAL ਬਣਾਉਣ ਦਾ ਕੰਮ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਯਾਨੀ HAL ਨੂੰ ਸੌਂਪਿਆ ਸੀ। ਫਰਵਰੀ 2010 ਵਿਚ LCH ਦੇ ਪਹਿਲੇ ਪ੍ਰੋਟੋਟਾਈਪ ਦਾ ਪਹਿਲਾਂ ਗ੍ਰਰਾਊਂਡ ਟੈਸਟ ਹੋਇਆ। ਕੁਝ ਮਹੀਨੇ ਬਾਅਦ ਪਹਿਲਾਂ ਫਲਾਈਟ ਟੈਸਟ ਕਰ ਲਿਆ ਗਿਆ। 3 ਅਕਤੂਬਰ 2022 ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 4 LCH ਪ੍ਰਚੰਡ ਜੋਧਪੁਰ ਵਿਚ ਇੰਡੀਅਨ ਏਅਰਫੋਰਸ ਨੂੰ ਸੌਂਪੇ ਸੀ।
ਇਹ ਵੀ ਪੜ੍ਹੋ : ਏਲਨ ਮਸਕ ਦਾ ਇਕ ਹੋਰ ਵੱਡਾ ਫੈਸਲਾ, ਹੁਣ ਆਪਣੀ ਬ੍ਰਾਂਡ ਨੂੰ X ‘ਤੇ ਨਹੀਂ ਕਰ ਸਕਣਗੇ ਪ੍ਰਮੋਟ
ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਅਪਾਚੇ ਤੇ LCH ਲੜਾਕੂ ਹੈਲੀਕਾਪਟਰ ਤੋਂ ਇਲਾਵਾ Mi-25 ਤੇ HAL ਰੁਦਰ ਵੀ ਹੈ। ਅਪਾਚੇ ਅਮਰੀਕਾ ਵਿਚ ਬਣਿਆ ਹੋਇਆ ਹੈ ਜਦੋਂ ਕਿ LCH ਮੇਡ ਇਨ ਇੰਡੀਆ ਹੈ। ਦੋਵੇਂ ਹਵਾਈ ਫੌਜ ਦੀ ਤਾਕਤ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਏਅਰਫੋਰਸ ਵਿਚ ਮਿਗ, ਸੁਖੋਈ ਤੇ ਰਾਫੇਲ ਵਰਗੇ ਫਾਈਟਰ ਜੈੱਟ ਵੀ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: