ਪੰਜਾਬ ਦੇ ਹਰੀਕੇ ਹੈੱਡ ਤੋਂ ਵੀਰਵਾਰ ਨੂੰ 235748 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਫਿਰੋਜ਼ਪੁਰ ਵੱਲ ਛੱਡਿਆ ਗਿਆ ਜੋ ਜੁਲਾਈ ਮਹੀਨੇ ਵਿਚ ਆਏ ਹੜ੍ਹ ਤੋਂ 35,000 ਕਿਊਸਿਕ ਜ਼ਿਆਦਾ ਹੈ। ਪਿਛਲੇ 2 ਦਿਨਾਂ ਤੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੁਲਿਸ-ਪ੍ਰਸ਼ਾਸਨ, NDRF-BSF ਤੇ ਫੌਜ ਦੇ ਜਵਾਨ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੇ ਹਨ। ਜ਼ਿਲ੍ਹੇ ਦੇ ਡੀਸੀ-ਐੱਸਐੱਸਪੀ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਹੜ੍ਹ ਪ੍ਰਭਾਵਿਤ ਹਿੱਸਿਆਂ ਦਾ ਮੁਆਇਨਾ ਕਰ ਰਹੇ ਹਨ। ਜਿਥੇ ਕਿਤੇ ਵੀ ਧੁੱਸੀ ਬੰਨ੍ਹ ਦੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ, ਉਨ੍ਹਾਂ ਨੂੰ ਤੁਰੰਤ ਠੀਕ ਕਰਵਾਏ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ।
ਹੜ੍ਹਗ੍ਰਸਤ ਸਰਹੱਦੀ ਪਿੰਡ ਰੁਕਣੇਵਾਲਾ, ਨਿਹਾਲਾ ਲਾਵੇਰਾ, ਗੱਟੀ ਰਾਜੋ ਕੇ, ਗੱਟੀ ਰਹੀਮ ਕੇ, ਟੇਂਡੀਵਾਲਾ ਆਦਿ ਦਾ ਦੌਰਾ ਕਰਦੇ ਹੋਏ ਜ਼ਿਲ੍ਹੇ ਦੇ ਡੀਸੀ ਰਾਜੇਸ਼ ਧੀਮਾਨ ਤੇ ਐੱਸਐੱਸਪੀ ਦੀਪਕ ਹਿਲੌਰੀ ਨੇ ਕਿਹਾ ਕਿ ਹਿਮਾਚਲ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਤੇ ਭਾਖੜਾ ਬੰਨ੍ਹ, ਪੌਂਗ ਡੈਮ ਦੇ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਨਦੀ ਵਿਚ ਪਾਣੀ ਦਾ ਪੱਧਰ ਫਿਰ ਤੋਂ ਵਧ ਗਿਆ ਹੈ ਜਿਸ ਨਾਲ ਨਦੀ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿਚ ਕੰਮ ਵਿਚ ਤੇਜ਼ੀ ਆ ਗਈ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਪਿਛਲੇ 2 ਦਿਨ ਤੋਂ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਗਈ ਤੇ ਲੋੜਵੰਦ ਲੋਕਾਂ ਲਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਔਰਤਾਂ ਦੇ ਸਸ਼ਕਤੀਕਰਨ ਤੇ ਦਲੇਰੀ ਦੀ ਦਿਲਚਸਪ ਕਹਾਣੀ ‘ਬੂਹੇ-ਬਾਰੀਆਂ’ ਦਾ ਟ੍ਰੇਲਰ ਰਿਲੀਜ਼, 15 ਸਤੰਬਰ ਨੂੰ ਹੋਵੇਗੀ ਰਿਲੀਜ਼
ਡੀਸੀ ਫਿਰੋਜ਼ਪੁਰ ਵੱਲੋਂ ਹੜ੍ਹ ਕੰਟਰੋਲ ਨੰਬਰ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਨੰਬਰ 01632-244017 ਡਿਪਟੀ ਕਮਿਸ਼ਨਰ ਦਫਤਰ ਵਿਚ, ਹੜ੍ਹ ਕੰਟਰੋਲ ਨੰਬਰ 01632-244019 ਤਹਿਸੀਲ ਫਿਰੋਜ਼ਪੁਰ ‘ਚ, 01682-250169 ਤਹਿਸੀਲ ਜੀਰਾ ਵਿਚ, 01685-231010 ਤਹਿਸੀਲ ਗੁਰੂਹਰਸਹਾਏ ‘ਚ, XEN ਡ੍ਰੇਨੇਜ ਫਿਰੋਜ਼ਪੁਰ ਦਾ ਕੰਟਰੋਲ ਰੂਮ ਨੰਬਰ 01632-245366 ਹੈ।
ਵੀਡੀਓ ਲਈ ਕਲਿੱਕ ਕਰੋ -: