ਹੁਸ਼ਿਆਰਪੁਰ ਦੇ ਸ਼੍ਰੀ ਕ੍ਰਿਸ਼ਨ ਭਗਤਾਂ ਲਈ ਖੁਸ਼ਖਬਰੀ ਹੈ। ਆਉਣ ਵਾਲੀ 26 ਅਗਸਤ ਤੋਂ ਸਰਕਾਰ ਹੁਸ਼ਿਆਰਪੁਰ ਤੋਂ ਸ੍ਰੀ ਵ੍ਰਿੰਦਾਵਣ ਧਾਮ ਲਈ ਸਿੱਧੀ ਟ੍ਰੇਨ ਚਲਾਉਣ ਜਾ ਰਹੀ ਹੈ। ਅੱਗੇ ਭਗਤਾਂ ਨੂੰ ਸ਼੍ਰੀ ਕ੍ਰਿਸ਼ਨ ਜਾਣ ਲਈ ਜਲੰਧਰ ਆ ਕੇ ਟ੍ਰੇਨ ਫੜਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਸ਼ਿਆਰਪੁਰ ਤੋਂ ਸਿੱਧੀ ਟ੍ਰੇਨ ਸ਼੍ਰੀ ਵ੍ਰਿੰਦਾਵਣ ਧਾਮ ਜਾਵੇਗੀ। 26ਅਗਸਤ ਨੂੰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਵਿਜੇ ਸਾਂਪਲਾ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।
ਹੁਸ਼ਿਆਰਪੁਰ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀ ਪਿਛਲੇ ਕਾਫੀ ਸਮੇਂ ਤੋਂ ਟ੍ਰੇਨ ਚਲਾਉਣ ਨੂੰ ਲੈ ਕੇ ਮੰਗ ਕਰ ਰਹੇ ਹਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਕੇਂਦਰ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ ਸੀ। ਬਾਅਦ ਵਿਚ ਸਰਕਾਰ ਨੇ ਇਸ ‘ਤੇ ਫੈਸਲਾ ਲਿਆ। ਰੇਲ ਮੰਤਰਾਲਾ ਇਸ ਦਾ ਨੋਟੀਫਿਕੇਸ਼ਨ ਜਾਰੀ ਕਰੇਗਾ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਚੋਣ : ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦੇ ਮੁਰੀਦ ਹੋਏ ਏਲਨ ਮਸਕ, ਦੱਸਿਆ ‘ਹੋਣਹਾਰ ਉਮੀਦਵਾਰ’
ਸੂਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਹੁਸ਼ਿਆਰਪੁਰ ਦੇ ਭਾਜਪਾ ਨੇਤਾਵਾਂ ਨੇ ਮੰਗ ਪੂਰੀ ਹੋਣ ‘ਤੇ PM ਮੋਦੀ, ਮੰਤਰੀ ਜੇਪੀ ਨੱਢਾ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਤੇ ਮੰਤਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ। ਮੀਟਿੰਗ ਵਿਚ
ਵੀਡੀਓ ਲਈ ਕਲਿੱਕ ਕਰੋ -: