ਗਰਮੀ ਦੇ ਮੌਸਮ ਵਿਚ ਜਦੋਂ ਰਾਤ ਨੂੰ ਅਚਾਨਕ ਬਿਜਲੀ ਚਲੀ ਜਾਂਦੀ ਹੈ ਤਾਂ ਬਹੁਤ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਤੇ ਹਰ ਕੋਈ ਅਜਿਹੀ ਮੁਸੀਬਤ ਤੋਂ ਬਚਣਾ ਚਾਹੇਗਾ। ਗਰਮੀਆਂ ਵਿਚ ਬਿਜਲੀ ਵੀ ਵਾਰ-ਵਾਰ ਜਾਂਦੀ ਹੈ। ਕੁਝ ਸ਼ਹਿਰਾਂ ਵਿਚ ਤਾਂ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਹਨ। ਅਜਿਹੇ ਵਿਚ ਲਗਭਗ ਸਾਰੇ ਘਰਾਂ ਵਿਚ ਇਨਵਰਟਰ ਦਾ ਮਹੱਤਵ ਬਹੁਤ ਜ਼ਿਆਦਾ ਹੋ ਜਾਂਦਾ ਹੈ।
ਪਰ ਕਈ ਵਾਰ ਇਨਵਰਟਰ ਤੇ ਬੈਟਰੀ ਖਰਾਬ ਹੋਣ ਦੀ ਵਜ੍ਹਾ ਨਾਲ ਗਰਮੀ ਦੇ ਮੌਸਮ ਵਿਚ ਜਾਨ ਨਿਕਲ ਜਾਂਦੀ ਹੈ। ਅਜਿਹੇ ਵਿਚ ਗਰਮੀਆਂ ਦੇ ਮੌਸਮ ਵਿਚ ਇਨਵਰਟਰ ਦੀ ਬੈਟਰੀ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਨਵਰਟਰ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਸ ਖਬਰ ਨੂੰ ਜ਼ਰੂਰ ਪੜ੍ਹਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਇਨਵਰਟਰ ਤੇ ਬੈਟਰੀ ਨੂੰ ਜਲਦ ਖਰਾਬ ਹੋਣ ਤੋਂ ਬਚਾਉਣਾ ਹੈ ਤਾਂ ਫਿਰ ਤੁਹਾਨੂੰ ਬੈਟਰੀ ‘ਤੇ ਵਾਧੂ ਲੋਡ ਦੇਣ ਤੋਂ ਬਚਣਾ ਚਾਹੀਦਾ ਹੈ। ਗਰਮੀਆਂ ਦੇ ਮੌਸਮ ਵਿਚ ਲੋੜ ਤੋਂ ਜ਼ਿਆਦਾ ਲਾਈਟਾਂ ਚਲਾਉਣ ਜਾਂ ਪੱਖਾ ਚਲਾਉਣ ਤੋਂ ਬਚੋ। ਕਈ ਵਾਰ ਘਰ ਵਿਚ ਲਾਈਟ ਨਾ ਹੋਣ ‘ਤੇ ਮਹਿਲਾਵਾਂ ਇਨਵਰਟਰ ਤੋਂ ਹੀ ਮਿਕਸੀ ਚਲਾਉਣ ਲੱਗੀਦੀਆਂ ਹਨ ਤੇ ਕਈ ਵਾਰ ਕੱਪੜੇ ਵੀ ਪ੍ਰੈੱਸ ਕਰਨ ਲੱਗਦੀਆਂ ਹਨ ਜਿਸ ਨਾਲ ਬੈਟਰੀ ਜਲਦ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਹਾਨੂੰ ਇਨਵਰਟਰ ਦੀ ਬੈਟਰੀ ਦਾ ਧਿਆਨ ਰੱਖਣਾ ਹੈ ਤਾਂ ਉਸ ‘ਤੇ ਵਾਧੂ ਲੋਡ ਨਾ ਪਾਓ। ਦਿਨ ਵਿਚ ਤੁਸੀਂ ਸਾਰੀਆਂ ਲਾਈਟਾਂ ਨੂੰ ਆਫ ਕਰ ਸਕਦੇ ਹੋ।
ਸਮੇਂ-ਸਮੇਂ ‘ਤੇ ਐਸਿਡ ਲੈਵਲ ਚੈੱਕ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਬੈਟਰੀ ਵਿਚ ਐਸਿਡ ਲੈਵਲ ਸਾਧਾਰਨ ਪੱਧਰ ਤੋਂ ਘੱਟ ਹੈ ਤਾਂ ਬੈਟਰੀ ਵਿਚ ਮੌਜੂਦ ਕਾਰਬਨ ਪਲੇਸਟ ‘ਤੇ ਬੁਰਾ ਅਸਰ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਬੈਟਰੀ ਜਲਦ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਸਮੇਂ-ਸਮੇਂ ‘ਤੇ ਬੈਟਰੀ ਵਿਚ ਫਿਲਟਰ ਵਾਟਰ ਪਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਬੈਟਰੀ ਦੀ ਲੌਂਗ ਲਾਈਫ ਬਰਕਰਾਰ ਰਹੇ।
ਲਾਈਟ ਨਾ ਹੋਣ ‘ਤੇ ਇਨਵਰਟਰ ਦਾ ਇਸਤੇਮਾਲ ਕਰੇ ਹੋ ਅਤੇ ਜਦੋਂ ਬੈਟਰੀ ਇਕਦਮ ਬੈਠ ਜਾਂਦੀ ਹੈ ਤਾਂ ਉਸ ਨੂੰ ਫੁੱਲ ਚਾਰਜ ਹੋਣ ਵਿਚ ਲਗਭਗ 5-6 ਘੰਟੇ ਲੱਗਦੇ ਹਨ। ਜੇਕਰ ਫੁੱਲ ਚਾਰਜ ਹੋਣ ਤੋਂ ਪਹਿਲਾਂ ਹੀ ਇਨਵਰਟਰ ਦੀ ਬੈਟਰੀ ਦਾ ਇਸਤੇਮਾਲ ਕਰਦੇ ਹੋ ਤਾਂ ਬੈਟਰੀ ਜਲਦੀ ਖਰਾਬ ਹੋ ਸਕਦੀ ਹੈ। ਕਈ ਵਾਰ ਲਾਈਟਸ ਵੀ ਅਪ ਐਂਡ ਡਾਊਨ ਹੋਣ ਲੱਗਦੀਆਂ ਹਨ। ਅਜਿਹੇ ਵਿਚ ਇਕ ਵਾਰ ਬੈਟਰੀ ਬੈਠਣ ਦੇ ਬਾਅਦ ਜਦੋਂ ਤੱਕ ਫੁੱਲ ਚਾਰਜ ਨਾ ਹੋ ਜਾਵੇ ਉਦੋਂ ਤੱਕ ਇਨਵਰਟਰ ਦਾ ਇਸਤੇਮਾਲ ਨਾ ਕਰੋ।
ਬੈਟਰੀ ਵਿਚ ਜਿਸ ਜਗ੍ਹਾ ਲਾਈਟ ਦੀ ਤਾਰ ਜੁੜੀ ਹੁੰਦੀ ਹੈ, ਉਸ ਜਗ੍ਹਾ ਨੂੰ ਕਈ ਵਾਰ ਕਾਰਬਨ ਫੜ ਲੈਂਦਾ ਹੈ ਜਿਸ ਨਾਲ ਬਿਜਲੀ ਦਾ ਪ੍ਰਭਾਵ ਬਹੁਤ ਘੱਟ ਹੋ ਜਾਂਦਾ ਹੈ। ਅਜਿਹੇ ਵਿਚ ਸਭ ਤੋਂ ਪਹਿਲਾਂ ਸਵਿੱਚ ਆਫ ਕਰਕੇ ਕਨੈਕਸ਼ਨ ਪੁਆਇੰਟ ਦੀ ਸਫਾਈ ਕਰ ਲਓ। ਇਸ ਪ੍ਰਕਿਰਿਆ ਨੂੰ ਮਹੀਨੇ ਵਿਚ ਇਕ ਤੋਂ ਦੋ ਵਾਰ ਜ਼ਰੂਰ ਕਰੋ। ਇਸ ਨਾਲ ਬੈਟਰੀ ਜਲਦ ਖਰਾਬ ਹੋਣ ਤੋਂ ਬਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: