ਤੀਜ ਦਾ ਤਿਓਹਾਰ ਤੇ ਨਾਗ ਪੰਚਮੀ ਮਨਾਉਣ ਦੇ ਬਾਅਦ ਹੁਣ ਪਾਕਿਸਤਾਨੀ ਸੀਮਾ ਹੈਦਰ ਰਾਖੀ ਦਾ ਤਿਓਹਾਰ ਮਨਾਉਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। ਉਸ ਨੇ ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਸਣੇ ਭਾਰਤ ਦੇ ਸਾਰੇ ਵੱਡੇ ਨੇਤਾਵਾਂ ਨੂੰ ਰੱਖੜੀ ਭੇਜ ਦਿੱਤੀ ਹੈ। ਸੀਮਾ ਨੇ ਵੀਡੀਓ ਜਾਰੀ ਕਰਕੇ ਖੁਦ ਇਸ ਦੀ ਜਾਣਕਾਰੀ ਦਿੱਤੀ।
ਵੀਡੀਓ ਵਿਚ ਸੀਮਾ ਨੇ ਡਾਕ ਦੀ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂਪੀ ਦੇ ਸੀ ਐੱਮ ਯੋਗੀ ਆਦਿਤਿਆਨਾਥ ਤੇ RSS ਮੁਖੀ ਮੋਹਨ ਭਾਗਵਤ ਮੇਰੇ ਭਰਾ ਹਨ, ਮੈਂ ਉਨ੍ਹਾਂ ਨੂੰ ਰੱਖੜੀ ਭੇਜੀ ਹੈ। ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮੇਰੀ ਰੱਖੜੀ ਸਵੀਕਾਰ ਕਰਨ ਤੇ ਰੱਖੜੀ ਦੇ ਪਵਿੱਤਰ ਮੌਕੇ ‘ਤੇ ਉਸ ਨੂੰ ਆਪਣੇ ਗੁੱਟ ‘ਨ’ਤੇ ਬੰਨ੍ਹਣ। ਸੀਮਾ ਨੇ ਕਿਹਾ ਕਿ ਮੈਂ ਵਕੀਲ ਏਪੀ ਸਿੰਘ ਨੂੰ ਵੀ ਰੱਖੜੀ ਬੰਨ੍ਹਣੀ ਹੈ, ਉਹ ਮੇਰੇ ਵੱਡੇ ਭਰਾ ਵਾਂਗ ਹਨ। ਮੈਂ ਉਨ੍ਹਾਂਦੀ ਦਿਲ ਤੋਂ ਇੱਜ਼ਤ ਕਰਦੀ ਹਾਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਮਾ ਹੈਦਲ ਨੇ ਤੀਜ ਦਾ ਤਿਓਹਾਰ ਤੇ ਨਾਗ ਪੰਚਮੀ ਵੀ ਮਨਾਈ। ਪਾਕਿਸਤਾਨੀ ਸੀਮਾ ਹੈਦਰ ਨੇ ਰਬੂਪੁਰਾ ਸਥਿਤ ਘਰ ‘ਤੇ ਪੂਰੀ ਵਿਧੀ ਨਾਲ ਪੂਜਾ-ਪਾਠ ਕਰਕੇ ਨਾਗਪੰਚਮੀ ਮਨਾਈ। ਸੀਮਾ ਹੈਦਰ ਤੇ ਸਚਿਨ ਨੇ 4 ਬੱਚਿਆਂ ਨਾਲ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ। ਇਸ ਦੇ ਬਾਅਦ ਦੀਵਾਰ ‘ਤੇ ਨਾਗ ਬਣਾਇਆ। ਸੀਮਾ ਹੈਦਰ ਦੇ ਪੂਜਾ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।
ਸੀਮਾ ਹੈਦਰ ਨੇ ਭਗਵਾਨ ਭੋਲੇਨਾਥ ਤੋਂ ਇਲਾਵਾ ਗਣੇਸ਼ ਤੇ ਹੋਰ ਦੇਵੀ-ਦੇਵਤਿਆਂ ਦੀ ਆਰਤੀ ਉਤਾਰੀ। ਭਾਵੇਂ 15 ਅਗਸਤ ਹੋਵੇ ਜਾਂ ਫਿਰ ਤੀਜ ਦਾ ਤਿਓਹਾਰ, ਹਰ ਖਾਸ ਮੌਕੇ ਸੀਮਾ ਹੈਦਰ ਹਿੰਦੋਸਤਾਨੀ ਰੰਗ ਵਿਚ ਨਜ਼ਰ ਆਈ।
ਇਹ ਵੀ ਪੜ੍ਹੋ : ’29 ਅਗਸਤ ਨੂੰ ਬਠਿੰਡਾ ‘ਚ ਖੇਡਾਂ ਦਾ ਉਦਾਘਟਨ ਕਰਨਗੇ CM ਮਾਨ’ : ਮੰਤਰੀ ਮੀਤ ਹੇਅਰ
ਨਾਗ ਪੰਚਮੀ ‘ਤੇ ਵੀਡੀਓ ਜਾਰੀ ਕਰਕੇ ਸੀਮਾ ਹੈਦਰ ਨੇ ਕਿਹਾ ਕਿ ਅੱਜ ਮੈਂ ਆਪਣੇ ਸਹੁਰੇ ਘਰ ਵਿਚ ਨਾਗ ਪੰਚਮੀ ਦੀ ਪੂਜਾ ਕੀਤੀ। ਗਣੇਸ਼ ਜੀ ਤੇ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ। ਦੀਵਾਰ ‘ਤੇ ਨਾਗ ਬਣਾ ਕੇ ਉਸ ਦੀ ਵੀ ਪੂਜਾ ਕੀਤੀ ਜਿੰਨਾ ਮੈਨੂੰ ਆਉਦਾ ਸੀ ਤੇ ਬਾਕੀ ਸਾਰਾ ਕੁਝ ਮੇਰੀ ਸੱਸ ਨੇ ਮੈਨੂੰ ਦੱਸਿਆ। ਮੈਂ ਬਹੁਤ ਹੀ ਕਿਸਮਤ ਵਾਲੀ ਹਾਂ।
ਵੀਡੀਓ ਲਈ ਕਲਿੱਕ ਕਰੋ -: