ਹਰਿਆਣਾ ਦੇ ਕਰਨਾਲ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਰਾਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਕਜ ਸਟੋਰ ‘ਤੇ ਕੰਮ ਕਰਦਾ ਸੀ। ਅੱਜ ਜਦੋਂ ਉਹ ਸਟੋਰ ‘ਤੇ ਬੰਦੂਕ ਚੈੱਕ ਕਰ ਰਿਹਾ ਸੀ ਕਿ ਅਚਾਨਕ ਉਸ ਕੋਲੋਂ ਟਰਿੱਗਰ ਦੱਬਿਆ ਗਿਆ ਤੇ ਗੋਲੀ ਚੱਲ ਗਈ। ਬਦਕਿਸਮਤੀ ਨਾਲ ਗੋਲੀ ਉਸ ਨੂੰ ਲੱਗ ਗਈ ਜਿਸ ਨਾਲ ਪੰਕਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਖਬਰ ਹੈ ਕਿ ਪੰਕਜ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ 40 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ। ਪੰਕਜ ਡੌਂਕੀ ਰਾਹੀਂ ਚਾਰ ਮਹੀਨੇ ਧੱਕੇ ਖਾ ਕੇ ਕਿਸੇ ਤਰ੍ਹਾਂ ਅਮਰੀਕਾ ਪਹੁੰਚਿਆ ਤੇ ਉਥੇ ਉਸ ਨੂੰ ਇਕ ਸਟੋਰ ਵਿਚ ਨੌਕਰੀ ਮਿਲ ਗਈ। ਪਰਿਵਾਰ ਵਾਲਿਆਂ ਨੂੰ ਵੀ ਉਮੀਦ ਜਾਗੀ ਕਿ ਹੁਣ ਉਨ੍ਹਾਂ ਦਾ ਕਰਜ਼ਾ ਲੱਥ ਜਾਵੇਗਾ ਕਿਉਂਕਿ ਪੰਕਜ ਵੀ ਪੈਸੇ ਕਮਾਉਣ ਲੱਗਾ ਸੀ।
ਇਹ ਵੀ ਪੜ੍ਹੋ : ਖੰਨਾ ‘ਚ ਜੁਗਾੜੂ ਰਿਕਸ਼ਾ ਨਾਲ ਬਾਈਕ ਦੀ ਹੋਈ ਟੱਕਰ, ਹਾਦਸੇ ‘ਚ 24 ਸਾਲਾ ਨੌਜਵਾਨ ਦੀ ਮੌ.ਤ
ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੰਕਜ ਹਾਦਸੇ ਦਾ ਸ਼ਿਕਾਰ ਹੋ ਗਿਆ। ਤੇ ਸਾਰਾ ਕੁਝ ਖਤਮ ਹੋ ਗਿਆ। ਪੰਕਜ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੰਕਜ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਵਾਲਿਆਂ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: