ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਹੋ ਚੁੱਕੀ ਹੈ। ਇਸ ਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈਆਂ ਦਿੱਤੀਆਂ ਹਨ। ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।
PM ਮੋਦੀ ਨੇ ਕਿਹਾ ਕਿ ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਇਤਿਹਾਸ ਬਣਦੇ ਦੇਖਦੇ ਹਾਂ ਤਾਂ ਜੀਵਨ ਧਨ ਹੋ ਜਾਂਦਾ ਹੈ। ਭਾਰਤ ਚੰਦਰਮਾ ਦੇ ਉਸ ਦੱਖਣੀ ਧਰੁਵ ‘ਤੇ ਪਹੁੰਚਿਆ ਹੈ ਜਿਥੇ ਅੱਜ ਤੱਕ ਦੁਨੀਆ ਦਾ ਕੋਈ ਦੇਸ਼ ਨਹੀਂ ਪਹੁੰਚਿਆ ਹੈ।
ਅੱਜ ਦੇ ਬਾਅਦ ਚੰਦਰਮਾ ਨਾਲ ਜੁੜੇ ਤੱਥ ਬਦਲ ਜਾਣਗੇ। ਚੰਦਾ ਮਾਮਾ ਬਹੁਤ ਦੂਰ ਕੇ ਕਿਹਾ ਜਾਂਦਾ ਸੀ। ਹੁਣ ਬੱਚੇ ਕਹਿਣਗੇ ਕਿ ਚੰਦਾ ਮਾਮਾ ਬਸ ਇਕ ਟੂਰ ਕੇ। ਅਸੀਂ ਧਰਤੀ ‘ਤੇ ਸੰਕਲਪ ਕੀਤਾ ਤੇ ਚੰਦ ‘ਤੇ ਇਸ ਨੂੰ ਸਾਕਾਰ ਵੀ ਕੀਤਾ। ਭਾਰਤ ਹੁਣ ਚੰਦਰਮਾ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਉਥੇ ਨਹੀਂ ਪਹੁੰਚਿਆ ਹੈ। ਸਾਡੇ ਵਿਗਿਆਨਕਾਂ ਦੀ ਸਖਤ ਮਿਹਨਤ ਨਾਲ ਅਸੀਂ ਉਥੇ ਪਹੁੰਚੇ ਹਾਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਟਵੀਟ ਕਰਕੇ ਖੁਸ਼ੀ ਜ਼ਾਹਿਰ ਕੀਤੀ। ਟਵੀਟ ਕਰਦਿਆਂ ਉਨ੍ਹਾਂ ਲਿਖਿਆ-‘ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ ‘ਤੇ ਸਫਲ ਲੈਂਡਿੰਗ ਦੀ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਅੱਜ ਭਾਰਤ ਨੇ ਇਤਿਹਾਸ ਰਚ ਦਿੱਤਾ।
ਸਾਡੇ ਈਸਰੋ ਦੇ ਵਿਗਿਆਨਕਾਂ ਸਣੇ ਸਾਰੇ ਸਟਾਫ ਨੂੰ ਉਨ੍ਹਾਂ ਦੀ ਲਗਨ ਤੇ ਮਿਹਨਤ ਲਈ ਨਮਨ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲਾ ਪਲ ਹੈ। ਚੱਕ ਦੇ ਇੰਡੀਆ।
ਵੀਡੀਓ ਲਈ ਕਲਿੱਕ ਕਰੋ -: