ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਆਪਣੀ ਬੇਲ ਐਪਲੀਕੇਸ਼ਨ ਵਾਪਸ ਲੈ ਲਈ। ਓਪੀ ਸੋਨੀ ਨੇ ਵਕੀਲ ਰਾਹੀਂ ਕਿਹਾ ਕਿ ਫਿਲਹਾਲ ਉਹ CRPC ਦੇ ਸੈਕਸ਼ਨ 439 ਅਧੀਨ ਬੇਲ ਐਪਲੀਕੇਸ਼ਨ ਨਹੀਂ ਲਗਾਉਣਾ ਚਾਹੁੰਦੇ ਜਿਸ ਦੇ ਚੱਲਦੇ ਉਹ ਆਪਣੀ ਬੇਲ ਐਪਲੀਕੇਸ਼ਨ ਨੂੰ ਵਾਪਸ ਲੈ ਰਹੇ ਹਨ।
ਓਪੀ ਸੋਨੀ ਵੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੇਨੀ ਪੇਸ਼ ਹੋਏ ਸਨ ਜਿਨ੍ਹਾਂ ਨੇ ਐਪਲੀਕੇਸ਼ਨ ਵਾਪਸ ਲੈਣ ਦੀ ਗੱਲ ਕੀਤੀ।ਇਸ ਦੇ ਨਾਲ ਹੀ ਸੋਨੀ ਨੇ ਕੋਰਟ ਨੂੰ ਕਿਹਾ ਕਿ ਉਹ ਜਲਦੀ ਹੀ ਬੇਲ ਐਪਲੀਕੇਸ਼ਨ ਦਾਇਰ ਕਰਨਗੇ ਜੋ ਨਵੇਂ ਤੱਥਾਂ ‘ਤੇ ਆਧਾਰਿਤ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ‘ਤੇ ਸੁਣਵਾਈ ਦੌਰਾਨ ਦੋਵੇਂ ਪੱਖਾਂ ਵਿਚ ਕਾਫੀ ਬਹਿਸ ਹੋਈ ਸੀ। ਵਿਜੀਲੈਂਸ ਵੱਲੋਂ ਸੋਨੀ ਦੇ ਹਸਪਤਾਲ ਵਿਚ ਰੁਕਣ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ ਜਿਸ ਦੇ ਬਾਅਦ ਕੋਰਟ ਨੇ ਸੋਨੀ ਦੇ ਮੈਡੀਕਲ ਦੀ ਜਾਂਚ ਕਰਕੇ ਰਿਪੋਰਟ ਕੋਰਟ ਵਿਚ ਦੇਖਣ ਨੂੰ ਕਿਹਾ ਸੀ ਜੋ ਤਿੰਨ ਦਿਨ ਪਹਿਲਾਂ ਦਾਖਲ ਕੀਤੀ ਗਈ ਸੀ।
ਓਪੀ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਨੇ ਪਹਿਲੀ ਵਾਰ ਉਨ੍ਹਾਂ ਨੂੰ 25 ਨਵਬੰਰ 2022 ਨੂੰ ਤਲਬਾ ਕੀਤਾ ਸੀ। ਲਗਭਗ 8 ਮਹੀਨੇ ਦੀ ਜਾਂਚ ਦੇ ਬਾਅਦ ਅੰਮ੍ਰਿਤਸਰ ਦੇ ਵਿਜੀਲੈਂਸ ਆਫਿਸ ਵਿਚ ਐਤਵਾਰ ਨੂੰ FIR ਦਰਜ ਕੀਤੀ ਗਈ। ਐਂਟੀ ਕੁਰੱਪਸ਼ਨ ਐਕਟ ਵਿਚ ਕੇਸ ਦਰਜ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: