ਖੰਨਾ ਵਿਚ ਨੈਸ਼ਨਲ ਹਾਈਵੇ ‘ਤੇ ਚੱਲਦੀ ਬਾਈਕ ਦਾ ਟਾਇਰ ਫਟਣ ਨਾਲ ਬਾਈਕ ਰੇਲਿੰਗ ਨਾਲ ਟਕਰਾ ਕੇ ਮੇਨ ਲੇਨ ਤੋਂ ਸਰਵਿਸ ਲੇਨ ‘ਤੇ ਡਿੱਗ ਗਈ। ਬਾਈਕ ਸਵਾਲ ਨੌਜਵਾਨ ਉਛਲ ਕੇ ਨਾਲੇ ਵਿਚ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਦੂਜਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਖੰਨਾ ਦੇ ਗਊਸ਼ਾਲਾ ਰੋਡ ‘ਤੇ ਰਹਿਣ ਵਾਲੇ ਦੀਪਕ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਖੰਨਾ ਤੋਂ 4 ਦੋਸਤ ਵੀਰਵਾਰ ਨੂੰ ਵੱਖ-ਵੱਖ 2 ਬਾਈਕਾਂ ‘ਤੇ ਸਵਾਰ ਹੋ ਕੇ ਨਕੋਦਰ ਵਿਚ ਪੀਰ ਬਾਬਾ ਮੁਰਾਦ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਣ ਗਏ ਸਨ। ਸ਼ੁੱਕਰਵਾਰ ਸਵੇਰੇ ਉਹ ਵਾਪਸ ਆ ਰਹੇ ਸਨ। ਪਿੰਡ ਦਹੇੜੂ ਕੋਲ ਬਾਈਕ ਦਾ ਟਾਇਰ ਫਟ ਗਿਆ। ਹਾਦਸੇ ਦੌਰਾਨ ਪਿੱਛੇ ਬੈਠਾ ਨੌਜਵਾਨ ਉਛਲ ਕੇ ਸਰਵਿਸ ਲੇਨ ‘ਤੇ ਡਿੱਗ ਗਿਆ। ਬਾਈਕ ਚਲਾ ਰਿਹਾ ਦੀਪਕ ਨਾਲੇ ਵਿਚ ਡਿੱਗ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ਦੇ ਥਾਣੇ ‘ਚ ਤਾਇਨਾਤ ਸਬ-ਇੰਸਪੈਕਟਰ ਨੂੰ 7000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ
ਦੀਪਕ ਦੇ ਦੋਸਤਾਂ ਨੇ ਦੱਸਿਆ ਕਿ ਟਾਇਰ ਫਟਣ ਦੇ ਬਾਅਦ ਜਦੋਂ ਨਾਲੇ ਵਿਚ ਡਿੱਗ ਗਿਆ ਸੀ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਰਾਹਗੀਰਾਂ ਤੇ ਪੁਲਿਸ ਨੇ ਪਗੜੀ ਤੋਂ ਦੀਪਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਦੀਪਕ ਨੂੰ ਨਾਲੇ ਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।
ਦੀਪਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੜ੍ਹ ਲਿਖ ਕੇ ਚੰਗੀ ਨੌਕਰੀ ਕਰਨਾ ਚਾਹੁੰਦਾ ਸੀ ਤੇ ਗੁਲਜਾਰ ਕਾਲਜ ਵਿਚ ਬੀਬੀਏ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: