ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਕੁਆਲੀਫਾਇੰਗ ਰਾਊਂਡ ਵਿਚ ਅੱਜ 88.77 ਮੀਟਰ ਥ੍ਰੋਅ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਨੀਰਜ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੈਰਿਸ ਓਲੰਪਿਕ ਦੀ ਸ਼ੁਰੂਆਤ 26 ਜੁਲਾਈ 2024 ਤੋਂ ਹੋਵੇਗੀ।
ਹੰਗਰੀ ਦੇ ਬੁਡਾਪੇਸਟ ਵਿਚ ਜਾਰੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਨੇ ਕੁਆਲੀਫਾਇੰਗ ਰਾਊਂਡ ਦੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ 88.77 ਮੀਟਰ ਥ੍ਰੋਅ ਕੀਤਾ, ਜੋ ਉਨ੍ਹਾਂ ਦੇ ਸੀਜ਼ਨ ਦਾ ਬੈਸਟ ਵੀ ਹੈ। ਓਲੰਪਿਕ, ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਵਿਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ 25 ਸਾਲ ਦੇ ਨੀਰਜ ਚੋਪੜ ਡਾਇਮੰਡ ਲੀਗ ਚੈਂਪੀਅਨ ਵੀ ਹਨ।
ਨੀਰਜ ਚੋਪੜਾ ਦੇ ਫਾਈਨਲ ਲਈ ਕੁਆਲੀਫਾਈ ਹੋਣ ਦੇ ਨਾਲ ਹੀ ਭਾਰਤ ਨੂੰ ਇਸ ਚੈਂਪੀਅਨਸ਼ਿਪ ਵਿਚ ਤਮਗੇ ਦੀ ਉਮੀਦ ਵੀ ਵਧ ਗਈ ਹੈ ਕਿਉਂਕਿ ਹੁਣ ਤੱਕ ਕਿਸੇ ਭਾਰਤੀ ਖਿਡਾਰੀ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੋਲਡ ਨਹੀਂ ਜਿੱਤਿਆ ਹੈ। ਹਾਲਾਂਕਿ ਨੀਰਜ ਚੋਪੜਾ ਨੇ ਹੀ ਪਿਛਲੇ ਸਾਲ ਓਰੇਗਾਨ ਵਿਚ ਹੋਈ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 2022 ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਦੇ ਨਾਲ ਮੈਡਲ ਲਈ ਭਾਰਤ ਦੇ 19 ਸਾਲ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰ ਦਿੱਤਾ ਸੀ।
ਚੈਂਪੀਅਨਸ਼ਿਪ ਵਿਚ ਨੀਰਜ ਤੋਂ ਇਲਾਵਾ ਮੌਜੂਦਾ ਵਰਲਡ ਚੈਂਪੀਅਨ ਐਂਡਰਸਨ ਪੀਟਰਸ, ਲੰਦਨ 2012 ਓਲੰਪਿਕ ਚੈਂਪੀਅਨ ਤ੍ਰਿਨਿਦਾਦ ਤੇ ਟੋਬੈਗੋ ਦੇ ਕੇਸ਼ੋਰਨ ਵਾਲਕਾਟ, ਜਰਮਨੀ ਦੇ ਵਰਲਡ ਨੰਬਰ 2 ਜੂਲੀਅਨ ਵੇਬਰ ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਸ਼ਾਮਲ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : BSF ਤੇ ਆਰਮੀ ਨੂੰ ਮਿਲੀ ਕਾਮਯਾਬੀ, ਸਰਚ ਆਪ੍ਰੇਸ਼ਨ ਤਹਿਤ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ
ਭਾਰਤ ਨੇ ਹੁਣ ਤੱਕ ਸਿਰਫ 2 ਤਮਗੇ ਜਿੱਤੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੀ ਸ਼ੁਰੂਆਤ 1983 ਨਾਲ ਹੋਈ। ਭਾਰਤੀ ਅਥਲੀਟਾਂ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹੁਣ ਤੱਕ ਸਿਰਫ ਦੋ ਤਮਗੇ ਜਿੱਤੇ ਹਨ। ਅੰਜੂ ਬੌਬੀ ਜਰਜ ਪੈਰਿਸ 2003 ਵਿਚ ਮਹਿਲਾਵਾਂ ਦੀ ਲਾਂਗ ਜੰਪ ਵਿਚ ਕਾਂਸ ਤਮਗੇ ਦੇ ਨਾਲ ਵਰਲਡ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ।
ਵੀਡੀਓ ਲਈ ਕਲਿੱਕ ਕਰੋ -: