ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੇ ਨੰਬਰ ਇਕ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਨੂੰ ਕੁਆਰਟਰ ਫਾਈਨਲ ਵਿਚ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਪੱਕਾ ਕਰ ਲਿਆ। ਹੁਣ ਉਨ੍ਹਾਂ ਦਾ ਸਾਹਮਣਾ ਥਾਈਲੈਂਡ ਦੇ ਕੁਨਵਾਲਤ ਵਿਤਿਦਰਸਨ ਨਾਲ ਹੋਵੇਗਾ। ਪ੍ਰਣਯ ਨੇ ਤਿੰਨ ਗੇਮਾਂ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਓਲੰਪਿਕ ਚੈਂਪੀਅਨ 13-21, 21-15 21-16 ਤੋਂ 68 ਮਿੰਟ ਵਿਚ ਜਿੱਤ ਹਾਸਲ ਕੀਤੀ। ਪ੍ਰਣਯ ਦਾ ਇਹ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾ ਤਮਗਾ ਹੋਵੇਗਾ।
ਪੀਵੀ ਸੰਧੂ ਇਕ ਸੋਨ ਦੋ ਚਾਂਦੀ ਤੇ ਦੋ ਕਾਂਸੇ ਦੇ ਤਮਕੇ ਜਿੱਤ ਚੁੱਕੀ ਹੈ। ਸਾਇਨਾ ਨੇਹਵਾਲ ਨੇ ਇਕ ਚਾਂਦੀ ਤੇ ਇਕ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ ਹੈ। ਕਿੰਦਾਬੀ ਸ਼੍ਰੀਕਾਂਤ ਦੇ ਨਾਂ ਇਕ ਚਾਂਦੀ ਦਾ ਤਮਗਾ ਹੈ। ਪ੍ਰਕਾਸ਼ ਪਾਦੁਕੋਣ, ਬੀ ਸਾਈ ਪ੍ਰਣੀਤ ਤੇ ਲਕਸ਼ੇ ਸੇਨ ਕਾਂਸੇ ਤਮਗਾ ਜਿੱਤ ਚੁੱਕੇ ਹਨ। ਡਬਲਜ਼ ਵਿਚ ਸਾਤਵਿਕ ਸਾਈਰਾਜ ਰੈਂਕੀਰੇਡੀ ਤੇ ਚਿਰਾਗ ਸ਼ੈੱਟੀ ਕਾਂਸੇ ਦੇ ਇਲਾਵਾ ਮਹਿਲਾ ਡਬਲਜ਼ ਵਿਚ ਜਵਾਲਾ ਗੱਟਾ ਤੇ ਅਸ਼ਵਨੀ ਪੋਨੱਪਾ ਕਾਂਸੇ ਦਾ ਤਮਗਾ ਜਿੱਤ ਚੁੱਕੇ ਹਨ।
ਪਹਿਲੀ ਗੇਮ ਵਿਚ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੂੰ ਲੈਅ ਹਾਸਲ ਕਰਨ ਵਿਚ ਸਮਾਂ ਲੱਦਗਾ ਉਦੋਂ ਤੱਕ ਸਥਾਨਕ ਸਟਾਰ ਐਕਸੇਲਸਨ 11-5 ਦੀ ਬੜ੍ਹਤ ਬਣਾ ਚੁੱਕੇ ਸਨ। ਐਕਸੇਲਨ ਨੇ ਆਪਣੀ ਬੜ੍ਹਤ ਬਣਾਏ ਰੱਖੀ ਤੇ ਪਹਿਲਾ ਗੇਮ ਆਸਾਨੀ ਨਾਲ ਜਿੱਤ ਲਿਆ। ਦੂਜੇ ਗੇਮ ਵਿਚ ਭਾਰਤੀ ਖਿਡਾਰੀ ਨੇ ਰਿਦਮ ਪਾਲੀ। ਉਨ੍ਹਾਂ ਨੇ ਲੰਬੀ ਰੈਲੀਆਂ ਦੇ ਬਾਅਦ ਅੰਕ ਬਟੋਰੇ।ਉਨ੍ਹਾਂ ਨੇ ਡੈਨਮਾਰਕ ਦੇ ਖਿਡਾਰੀ ਦੇ ਸਮੈਸ਼ਾਂ ‘ਤੇ ਨਾ ਸਿਰਫ ਚੰਗਾ ਗੇਮ ਖੇਡਿਆ ਸਗੋਂ ਨੈੱਟ ‘ਤੇ ਵੀ ਡਰਾਪ ਸ਼ਾਟ ਖੇਡੇ। ਦੂਜਾ ਗੇਮ 21-15 ਜਿੱਤ ਕੇ ਉਨ੍ਹਾਂ ਨੇ ਮੁਕਾਬਲੇ ਨੂੰ ਫੈਸਲਾਕੁੰਨ ਗੇਮ ਵੱਲ ਮੋੜ ਦਿੱਤਾ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਪਹੁੰਚੇ ISRO ਦਫਤਰ, ਚੰਦਰਯਾਨ-3 ਦੇ ਵਿਗਿਆਨਕਾਂ ਨਾਲ ਕੀਤੀ ਮੁਲਾਕਾਤ
ਤੀਜੇ ਗੇਮ ਵਿਚ ਪ੍ਰਣਯ ਦਾ ਦਬਦਬਾ ਦਿਖਾਈ ਦਿੱਤਾ।ਉਨ੍ਹਾਂ ਨੇ ਵਿਚਕਾਰ ਤੱਕ 11-6 ਦੀ ਬੜ੍ਹਤ ਬਣਾ ਲਈ ਸੀ। ਦੂਜੇ ਪਾਸੇ ਐਕਸੇਲਸਨ ‘ਤੇ ਥਕਾਵਟ ਹਾਵੀ ਹੁੰਦੀ ਨਜ਼ਰ ਆ ਰਹੀ ਸੀ। ਪ੍ਰਣਯ ‘ਤੇ ਕਾਫੀ ਦਬਾਅ ਸੀ ਕਿਉਂਕਿ ਵਿਕਟਰ ਨੂੰ ਘਰੇਲੂ ਦਰਸ਼ਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਸੀ। ਐੱਸਐੱਚ ਪ੍ਰਣਯ ਨੇ ਕਿਹਾ ਕਿ ਹਾਂ ਮੈਂ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤ ਹੀ ਲਿਆ। ਮੈਂ ਪੂਰਾ ਫੋਕਸ ਮੈਚ ‘ਤੇ ਕਰਕੇ ਰੱਖਿਆ ਸੀ। ਮੇਰਾ ਧਿਆਨ ਬੱਸ ਅੰਕ ਹਾਸਲ ਕਰਨ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -: