ਲੁਧਿਆਣਾ CIA ਸਟਾਫ ਨੇ 2005 ਦੇ ਇੱਕ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਦੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮੁਕੱਦਮੇ ਦਾ ਭਗੌੜਾ ਆਪਣਾ ਅਸਲ ਨਾਮ ਪਤਾ ਲੁਕਾ ਕੇ ਜਾਅਲੀ ਪਛਾਣ ਪੱਤਰ ਬਣਾ ਕੇ ਲੁਧਿਆਣਾ ਵਿੱਚ ਰਹਿ ਰਹੇ ਦੋਸ਼ੀ ਸਣੇ 2 ਨੂੰ ਗ੍ਰਿਫਤਾਰ ਕੀਤਾ।
ਮਿਲੀ ਜਾਣਕਾਰੀ ਮੁਤਾਬਕ INSP ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2/ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਅੱਜ ਮਿਤੀ 26 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਨਿਤਿਸ਼ ਜੈਨ ਦੇ ਖਿਲਾਫ ਸਾਲ 2005 ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮੁਕੱਦਮਾ ਥਾਣਾ ਸਿਟੀ ਮੋਗਾ ਵਿਖੇ ਦਰਜ ਹੈ ਅਤੇ ਮੁਕੱਦਮੇ ਵਿੱਚੋਂ ਭਗੌੜਾ ਚੱਲ ਰਿਹਾ ਹੈ, ਜੋ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਆਪਣਾ ਅਸਲ ਨਾਮ ਅਤੇ ਆਪਣੇ ਪਿਤਾ ਦਾ ਅਸਲ ਨਾਮ ਪਤਾ ਬਦਲ ਕੇ ਵਿਕਾਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਿਲਾ ਅਪਾਰਟਮੈਂਟ ਹੈਬੋਵਾਲ ਲੁਧਿਆਣਾ ਦੇ ਨਾਮ ‘ਤੇ ਜਾਅਲੀ ਡਾਕੂਮੈਂਟ ਬਣਾ ਕੇ ਕਿਰਾਏ ਦੇ ਮਕਾਨ ਵਿੱਚ ਮੁਹੱਲਾ ਚੰਦਰ ਨਗਰ ਹੈਬੋਵਾਲ ਲੁਧਿਆਣਾ ਵਿਖੇ ਸਮੇਤ ਪਰਿਵਾਰ ਰਹਿ ਰਿਹਾ ਹੈ।
ਨਿਤਿਸ਼ ਜੈਨ ਪੁੱਤਰ ਲੇਟ ਵਿਵੇਕ ਜੈਨ ਵਾਸੀ ਮਕਾਨ ਨੰਬਰ ਬੀ-9,907,ਰਾਮਗੰਜ ਰੋਡ ਨੇੜੇ ਗਲੀ ਨੰਬਰ 04, ਮੋਗਾ ਦੇ ਖਿਲਾਫ ਮੁਕੱਦਮਾ ਨੰਬਰ 169, ਮਿਤੀ 26.08.2023 ਅ/ਧ 419,465,467,468,471 IPC ਥਾਣਾ ਹੈਬੋਵਾਲ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀ ਨਿਤਿਸ਼ ਜੈਨ ਨੂੰ ਜਾਅਲੀ ਨਾਮ ਵਿਕਾਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ ਬੀ-34,-8901/20 ਵਿਲਾ ਅਪਾਰਟਮੈਂਟ ਬੱਲੋਕੇ ਰੋਡ, ਹੈਬੋਵਾਲ ਕਲਾਂ ਲੁਧਿਆਣਾ ਵਾਲੇ ਆਧਾਰ ਕਾਰਡ, ਡਰਾਇੰਵਿੰਗ ਲਾਇਸੰਸ ਦੇ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਚੰਨ ‘ਤੇ ਸ਼ਿਵ ਸ਼ਕਤੀ ਕੋਲ ਘੁੰਮ ਰਿਹਾ ਪ੍ਰਗਿਆਨ, ਰਸਤੇ ‘ਚ ਟੋਇਆ, ਵੇਖੋ ਵੀਡੀਓ
ਦੋਸ਼ੀ ਨਿਤਿਸ਼ ਜੈਨ (40) ਦੋਸ਼ੀ ਇੰਨਕਮ ਟੈਕਸ ਰਿਟਰਨ ਭਰਨ ਦਾ ਕੰਮ ਕਰਦਾ ਹੈ, ਦੋਸ਼ੀ ਨਿਤਿਸ਼ ਜੈਨ ਮਾਣਯੋਗ ਅਦਾਲਤ ਮਿਸ ਸੰਗੀਤਾ PCS,ACJM/MOGA ਵੱਲੋਂ ਮਿਤੀ 25.11.2010 ਨੂੰ ਭਗੌੜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਦੋਸ਼ੀ ਨਿਤਿਨ ਨੂੰ ਮਾਣਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ,ਜਿਸ ਦੀ ਪੁੱਛਗਿੱਛ ਤੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸੇ ਤਰਾਂ ਸੀ ਦੋਸ਼ੀ ਸਤਨਾਮ ਸਿੰਘ ਉਰਫ ਮਿੱਠੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਇਆਲੀ ਖੁਰਦ ਜੋਕਿ ਮਾਣਯੋਗ ਅਦਾਲਤ ਸ਼੍ਰੀ ਕਰਨਦੀਪ ਸਿੰਘ JMIC/LDH ਵੱਲੋਂ ਮਿਤੀ 16.12.2022 ਨੂੰ ਭਗੌੜਾ ਐਲਾਨਿਆ ਗਿਆ ਸੀ, ਨੂੰ ਵੀ ਕਾਬੂ ਕੀਤਾ ਗਿਆ ਹੈ। ਸਤਨਾਮ ਸਿੰਘ ਉਰਫ ਮਿੱਠੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਇਆਲੀ ਖੁਰਦ (33 ਸਾਲ) ਟੈਕਸੀ ਕਾਰ ਚਲਾਉਂਦਾ ਹੈ, ਜਿਸ ਮਾਨਯੋਗ ਅਦਾਲਤ ਸ਼੍ਰੀ ਕਰਨਦੀਪ ਸਿੰਘ JMIC/LDH ਵੱਲੋਂ ਮਿਤੀ 16.12.2022 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: