ਲੁਧਿਆਣਾ ਦੇ ਟਰਾਂਸਪੋਰਟ ਟੈਂਡਰ ਘਪਲੇ ਵਿਚ ਡਿਪਾਰਟਮੈਂਟ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ‘ਤੇ ਈਡੀ ਨੇ ਸ਼ਿਕੰਜਾ ਕੱਸ ਦਿੱਤਾ ਹੈ। ਜਲਦ ਹੀ ਈਡੀ ਸਿੰਗਲਾ ਨੂੰ ਇੰਟਰਪੋਲ ਦੀ ਮਦਦ ਨਾਲ ਭਾਰਤ ਲਿਆਉਣ ਦੀ ਤਿਆਰੀ ਵਿਚ ਹੈ। ਹੁਣ ਉਹ ਕੈਨੇਡਾ ਵਿਚ ਰਹਿ ਰਿਹਾ ਹੈ। ਸਿੰਗਲਾ ‘ਤੇ ਸਟੇਟ ਵਿਜੀਲੈਂਸ ਦੇ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ।
ਈਡੀ ਨੇ ਸਰਚ ਦੌਰਾਨ ਆਰਕੇ ਸਿੰਗਲਾ ਦੀ ਰਾਜਗੁਰੂ ਨਗਰ 164ਏ ਦੀ ਕੋਠੀ ਨੂੰ ਵੀ ਖੰਗਾਲਿਆ। ਇਥੋਂ ਕਈ ਅਹਿਮ ਦਸਤਾਵੇਜ਼ ਟੀਮ ਨੂੰ ਬਰਾਮਦ ਹੋਏ ਹਨ ਜਿਨ੍ਹਾਂ ਦੀ ਮਦਦ ਨਾਲ ਇੰਟਰਪੋਲ ਜ਼ਰੀਏ ਸਿੰਗਲਾ ਨੂੰ ਭਾਰਤ ਲਿਆਂਦਾ ਜਾਵੇਗਾ।
ਲੰਬੇ ਸਮੇਂ ਤੋਂ ਸਿੰਗਲਾ ਦੀ ਕੋਠੀ ਬੰਦ ਪਈ ਹੈ। ਕੋਈ ਵਿਚ ਕੋਈ ਮੌਜੂਦ ਨਹੀਂ ਹੈ,ਇਸ ਲਈ ਬੰਦ ਪਈ ਇਸ ਕੋਠੀ ਨੂੰ ਖੋਲ੍ਹਣ ਤੋਂ ਪਹਿਲਾਂ ਸਾਬਕਾ ਇਲਾਕਾ ਕਾਊਂਸਲਰ ਪਤੀ ਸੁਨੀਲ ਕਪੂਰ ਤੇ ਸਰਾਭਾ ਨਗਰ ਥਾਣੇ ਦੇ ਇਕ ਏਐੱਸਆਈ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।
ਈਡੀ ਦੇ ਐਡੀਸ਼ਨਲ ਡਾਇਰੈਕਟਰ ਸ਼ੁਭਮ ਅਗਰਵਾਲ ਦੀ ਅਗਵਾਈ ਵਿਚ ਇਸ ਪੂਰੀ ਸਰਚ ਨੂੰ ਅੰਜਾਮ ਦਿੱਤਾ ਗਿਆ ਤੇ ਡੁਪਲੀਕੇਟ ਚਾਬੀ ਤਿਆਰ ਕਰਕੇ ਇਸ ਕੋਠੀ ਵਿਚ ਸਰਚ ਮੁਹਿੰਮ ਨੂੰ ਪੂਰਾ ਕੀਤਾ ਗਿਆ। ਮਨੀ ਲਾਂਡਰਿੰਗ ਐਕਟ2002 ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਕੋਠੀ ਤੋਂ ਮਿਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਸਿੰਗਲਾ ਦੀ ਪਤਨੀ, ਦੋ ਮੁੰਡਿਆਂ ਦੇ 5 ਬੈਂਕ ਅਕਾਊਂਟ ਤੇ ਇਕ PNB ਬ੍ਰਾਂਚ ਸਥਿਤ ਬੈਂਕ ਲਾਕਰ ਸੀਜ ਕੀਤਾ। ਸੀਜ ਕੀਤੇ ਗਏ ਬੈਂਕ ਖਾਤਿਆਂ ਵਿਚੋਂ ਚਾਰ ਖਾਤੇ HDFC ਬਰਾਂਚ ਤੇ ਇਕ ਖਾਤਾ ਬੈਂਕ ਆਫ ਇੰਡੀਆ ਨਾਲ ਸਬੰਧਤ ਹੈ।
ਸਿੰਗਲਾ ਨੇ ਕਾਲਾ ਧਨ ਇਸੇ ਬੈਂਕ ਲਾਕਰ ਵਿਚ ਲੁਕਾਇਆ ਹੋਵੇਗਾ। ਇਸੇ ਦੇ ਚੱਲਦੇ ਹੁਣ ਈਡੀ ਇੰਟਰਪੋਲ ਨਾਲ ਸੰਪਰਕ ਬਣਾ ਰਹੀ ਹੈ ਤਾਂ ਕਿ ਕੈਨੇਡਾ ਵਿਚ ਰਹਿ ਰਹੇ ਸਿੰਗਲਾ ਨੂੰ ਭਾਰਤ ਲਿਆਂਦਾ ਜਾ ਸਕੇ।
ਕੁਝ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਵੀ ਸਿੰਗਲਾ ਦੀ ਚਾਰ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਸੀ। ਇਨ੍ਹਾਂ ਪ੍ਰਾਪਰਟੀਆਂ ‘ਤੇ ਨੋਟਿਸ ਚਿਪਕਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਸਿੰਗਲਾ ਦੀਆਂ 8 ਨਵੀਆਂ ਪ੍ਰਾਪਰਟੀਆਂ ਦਾ ਪਤਾ ਵਿਜੀਲੈਂਸ ਨੂੰ ਲੱਗਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਲੁਧਿਆਣਾ ਕੋਰਟ ਦੇ ਸਪੈਸ਼ਲ ਜੱਜ ਡਾ. ਅਜੀਤ ਅਤਰੀ ਦੇ 8 ਅਗਸਤ 2023 ਨੂੰ ਜਾਰੀ ਆਰਡਰ ਤਹਿਤ ਕੀਤੀ ਸੀ।
ਇਹ ਵੀ ਪੜ੍ਹੋ : PM ਮੋਦੀ ਦੇ ‘ਮਨ ਕੀ ਬਾਤ’ ਦਾ 104ਵਾਂ ਐਪੀਸੋਡ ਅੱਜ, ਸਵੇਰੇ 11 ਵਜੇ ਕੀਤਾ ਜਾਵੇਗਾ ਟੈਲੀਕਾਸਟ
ਦੱਸ ਦੇਈਏ ਕਿ ਕਾਂਗਰਸ ਦੀ ਸਰਕਾਰ ਡਿੱਗਦੇ ਹੀ ਸਿੰਗਲਾ ਲੁਧਿਆਣਾ ਤੋਂ ਕੈਨੇਡਾ ਭੱਜ ਗਿਆ ਸੀ।ਕੈਨੇਡਾ ਪਹੁੰਚ ਉਸ ਨੇ ਪੀਆਰ ਲੈ ਲਈ। ਵਿਜੀਲੈਂਸ ਵੱਲੋਂ FIR ਦਰਜ ਹੋਣ ਦੇ ਬਾਅਦ ਸਿੰਗਲਾ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕਾ ਹੈ ਤੇ ਵਿਜੀਲੈਂਸ ਵੀ ਇੰਟਰਪਾਲ ਨੂੰ ਉਸ ਨੂੰ ਗ੍ਰਿਫਤਾਰ ਕਰਨ ਲਈ ਲਿਖ ਚੁੱਕੀ ਹੈ। ਸਿੰਗਲਾ ਨੂੰ 3 ਦਸੰਬਰ 2002 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: