ਤੋਸ਼ਾਖਾਨਾ ਮਾਮਲੇ ਵਿਚ 3 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਵਿਚ ਕੋਈ ਤਕਲੀਫ ਨਹੀਂ ਹੈ। ਅਟਕ ਜੇਲ੍ਹ ਦੇ ਚੀਫ ਨੇ ਅੱਜ ਸੁਪਰੀਮ ਕੋਰਟ ਨੂੰ ਇਕ ਲਿਸਟ ਸੌਂਪੀ। ਇਸ ਵਿਚ ਦੱਸਿਆ ਗਿਆ ਕਿ ਖਾਨ ਨੂੰ ਜੇਲ੍ਹ ਵਿਚ ਵੀਦੇਸੀ ਘਿਓ ਵਿਚ ਪਕਾਇਆ ਗਿਆ ਚਿਕਨ ਤੇ ਮਟਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਸ਼ਹਿਦ ਵੀ ਦਿੱਤੀ ਜਾਂਦੀ ਹੈ।
ਪਿਛਲੇ ਹਫਤੇ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਜੇਲ੍ਹ ਵਿਚ ਪਤੀ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਬਾਅਦ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਦਾਇਰ ਕੀਤੀ। ਇਸ ਵਿਚ ਇਮਰਾਨ ਦੀ ਸਜ਼ਾ ਮਾਫ ਕਰਨ ਦੀ ਅਪੀਲ ਕੀਤੀ ਗਈ ਸੀ। ਬੁਸ਼ਰਾ ਨੇ ਕਿਹਾ ਸੀ ਕਿ ਖਾਨ ਸਾਹਿਬ ਦੀ ਜ਼ਿੰਦਗੀ ਨੂੰ ਖਤਰਾ ਹੈ।ਉਹ ਜੇਲ੍ਹ ਵਿਚ ਬਹੁਤ ਕਮਜ਼ੋਰ ਹੋ ਗਏ ਹਨ।
ਅਫਸਰਾਂ ਨੇ ਖਾਨ ਨੂੰ ਜੇਲ੍ਹ ਵਿਚ ਮਿਲ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਸੀ। ਆਈਜੀ ਨੇ ਅਟਕ ਜੇਲ੍ਹ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਮਰਾਨ ਦੇ ਸੈੱਲ ਵਿਚ ਇਕ ਬਿਸਤਰ, ਤਕੀਆ, ਚਟਾਈ, ਕੁਰਸੀ, ਏਅਰ ਕੂਲਰ ਤੇ ਟੇਬਲ ਮੌਜੂਦ ਹੈ।ਇਸ ਤੋਂ ਇਲਾਵਾ ਵੱਖ ਤੋਂ ਉਨ੍ਹਾਂ ਨੂੰ ਇਕ ਫੈਨ ਤੇ ਕੁਝ ਧਾਰਮਿਕ ਕਿਤਾਬਾਂ ਦਿੱਤੀਆਂ ਗਈਆਂ ਹਨ। ਖਜੂਰ, ਸ਼ਹਿਦ, ਟਿਸ਼ੂ ਪੇਪਰ ਤੇ ਪਰਫਿਊਮ ਵੀ ਖਾਨ ਲਈ ਮੌਜੂਦ ਹਨ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਸੁਸ਼ੀਲ ਰਿੰਕੂ ਦਾ FB ਪੇਜ ਹੋਇਆ ਹੈਕ, ਲਾਈਵ ਹੋ ਖੁਦ ਦਿੱਤੀ ਜਾਣਕਾਰੀ
ਜਦਕਿ ਖਾਨ ਦੀ ਪਤਨੀ ਬੁਸ਼ਰਾ ਦਾ ਕਹਿਣਾ ਹੈ ਕਿ ਇਮਰਾਨ 5 ਅਗਸਤ ਤੋਂ ਜੇਲ੍ਹ ਵਿਚ ਹਨ। ਉਹ ਉਨ੍ਹਾਂ ਨੂੰ ਮਿਲਣ ਲਈ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਇਸ ਵਿਚ ਕਿਹਾ ਕਿ ਜੇਲ੍ਹ ਵਿਚ ਇਮਰਾਨ ਦੀ ਸਿਹਤ ਕਾਫੀ ਖਰਾਬ ਹੈ। ਉਥੇ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਦੀ ਸਜ਼ਾ ‘ਤੇ ਰੋਕ ਲਗਾਈ ਜਾਵੇ ਤੇ ਫੌਰਨ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: