ਇਸਰੋ ਨੇ ਚੰਦਰਯਾਨ-3 ਮਿਸ਼ਨ ਨਾਲ ਜੁੜੀ ਨਵੀਂ ਜਾਣਕਾਰੀ ਦਿੱਤੀ ਹੈ। ਭਾਰਤ ਦੇ ਮੂਨ ਮਿਸ਼ਨ ਨੇ ਚੰਦਰਮਾ ‘ਤੇ ਆਕਸੀਜਨ ਤੇ ਸਲਫਰ ਦੀ ਖੋਜ ਕੀਤੀ ਹੈ। ਇਸਰੋ ਨੇ ਦੱਸਿਆ ਕਿ ਰੋਵਰ ਪ੍ਰਗਿਆਨ ਦਾ ਚੰਦਰਮਾ ਦੀ ਸਤ੍ਹਾ ‘ਤੇ ਮਿਸ਼ਨ ਜਾਰੀ ਹੈ। ਇਸਰੋ ਨੇ ਟਵੀਟ ਕਰੇ ਦੱਸਿਆ ਕਿ ਉਹ ਲਗਾਤਾਰ ਵਿਗਿਆਨਕ ਪ੍ਰਯੋਗ ਚੱਲ ਰਹੇ ਹਨ ਤੇ ਇਸੇ ਕੜੀ ਵਿਚ ‘ਰੋਵਰ’ ਪ੍ਰਗਿਆਨ ਨੇ ਵੱਡੀ ਖੋਜ ਕੀਤੀ ਹੈ
ਇਸਰੋ ਨੇ ਟਵਿੱਟਰ ‘ਤੇ ਪੋਸਟ ਕੀਤਾ ‘ਰੋਵਰ ‘ਤੇ ਲੱਗਾ ਪ੍ਰਕਰਣ ਐੱਲਆਈਬੀਐੱਸ ਪਹਿਲੀ ਵਾਰ ਇਨ-ਸੀਟੂ ਮਾਪ ਦੇ ਮਾਧਿਅਮ ਤੋਂ, ਦੱਖਣੀ ਧਰੁਵ ਕੋਲ ਚੰਦਰਮਾ ਦੀ ਸਤ੍ਹਾ ‘ਚ ਸਲਫਰ ਦੀ ਮੌਜੂਦਗੀ ਦੀ ਸਪੱਸ਼ਟ ਤੌਰ ‘ਤੇ ਪੁਸ਼ਟੀ ਕਰਦਾ ਹੈ। ਹਾਈਡ੍ਰੋਜਨ ਦੀ ਖੋਜ ਜਾਰੀ ਹੈ।
LIBS ਚੰਦਰਮਾ ‘ਤੇ ਲੈਂਡਿੰਗ ਵਾਲੀ ਥਾਂਦੇ ਆਸ-ਪਾਸ ਦੀ ਮਿੱਟੀ ਦੇ ਚੱਟਾਨਾਂ ਦੀ ਮੌਲਿਕ ਸਰੰਚਨਾ ਦੀ ਜਾਂਚ ਲਈ ਹੈ। ਐੱਲਆਈਬੀਐੱਸ ਉਪਕਰਣ ਨੂੰ ਇਲੈਕਟ੍ਰੋ-ਆਪਟਿਕਸ ਸਿਸਟਮਸ ਇਸਰੋ, ਬੰਗਲੁਰੂ ਦੀ ਪ੍ਰਯੋਗਸ਼ਾਲਾ ਵਿਚ ਵਿਕਸਿਤ ਕੀਤਾ ਗਿਆ ਹੈ।
ਕੁਝ ਦਿਨ ਪਹਿਲਾਂ, ਗਲੋਬਲ ਸਪੇਸ ਟੈਕਨਾਲੋਜੀ ਮਾਹਰ ਅਤੇ ਨਿਵੇਸ਼ਕ ਕੈਂਡੇਸ ਜਾਨਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਤੋਂ ਇਹ ਦਿਖਾਉਣ ਦੀ ਉਮੀਦ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ ‘ਤੇ ਬਰਫ਼ ਹੈ ਜਾਂ ਨਹੀਂ। ਨਵੀਂ ਦਿੱਲੀ ਵਿੱਚ ਉਦਯੋਗਿਕ ਸੰਸਥਾ ਸੀਆਈਆਈ ਦੁਆਰਾ ਆਯੋਜਿਤ ਬੀ-20 ਕਾਨਫਰੰਸ ਵਿੱਚ, ਜੌਹਨਸਨ ਨੇ ਕਿਹਾ ਸੀ ਕਿ ਭਾਰਤ ਦਾ ਪੁਲਾੜ ਮਿਸ਼ਨ ਨਾ ਸਿਰਫ ਉਸਦੇ ਨੌਜਵਾਨਾਂ ਨੂੰ, ਸਗੋਂ ਦੁਨੀਆ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮੁਹਾਲੀ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਫਾਇ.ਰਿੰਗ, ਸ਼ੂ.ਟਰ ਅਨਿਲ ਬਿਸ਼ਨੋਈ ਦੇ ਪੈਰ ‘ਚ ਲੱਗੀ ਗੋਲੀ
ਦੱਸ ਦੇਈਏ ਕਿ 23 ਅਗਸਤ ਨੂੰ ਪੁਲਾੜ ਖੇਤਰ ‘ਚ ਨਵਾਂ ਇਤਿਹਾਸ ਰਚਦਿਆਂ ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨਾਲ ਲੈਸ ਲੈਂਡਰ ਮਾਡਿਊਲ ਨੂੰ ਸਾਫਟ ਲੈਂਡਿੰਗ ਕਰਨ ‘ਚ ਸਫਲਤਾ ਹਾਸਲ ਕੀਤੀ। ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6.04 ਵਜੇ ਇਸ ਨੇ ਚੰਦਰਮਾ ਦੀ ਸਤ੍ਹਾ ਨੂੰ ਛੂਹਿਆ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ‘ਸਾਫਟ ਲੈਂਡਿੰਗ’ ਕਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਚੰਦਰਮਾ ਦੀ ਸਤ੍ਹਾ ‘ਤੇ ‘ਸਾਫਟ ਲੈਂਡਿੰਗ’ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: