ਆਨਲਾਈਨ ਪ੍ਰਾਈਵੇਸੀ ਅੱਜ ਦੇ ਯੁੱਗ ਵਿਚ ਇਕ ਵੱਡੀ ਚਿੰਤਾ ਹੈ। ਸੁਪਰਫਾਸਟ ਇੰਟਰਨੈੱਟ ਦੀ ਇਸ ਦੁਨੀਆ ਵਿਚ ਕਿਸੇ ਨੂੰ ਵੀ ਪ੍ਰਾਈਵੇਸੀ ਬਚੀ ਨਹੀਂ ਹੈ। ਇਸ ਨੂੰ ਰੋਕਣ ਲਈ ਸਾਰੇ ਸੋਸ਼ਲ ਮੀਡੀਆ ਤੇ ਟੈੱਕ ਕੰਪਨੀਆਂ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੀਆਂ ਹਨ। ਹੁਣ ਵ੍ਹਟਸਐਪ ਨੇ ਇਕ ਨਵੇਂ ਫੀਚਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਪ੍ਰਾਈਵੇਸੀ ਫੀਚਰ ਹੈ।
ਵ੍ਹਟਸਐਪ ਵਿਚ ਕਾਲਿੰਗ ਦੌਰਾਨ ਯੂਜਰਸ ਦੇ ਆਈਪੀ ਐਡਰੈੱਸ ਦੀ ਟ੍ਰੈਕਿੰਗ ਨਹੀਂ ਹੋਵੇਗੀ।ਵ੍ਹਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ WABetaInfo ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ।
ਨਵੇਂ ਫੀਚਰ ਨੂੰ ਐਂਡ੍ਰਾਇਡ ਦੇ v2.23.18.15 ਵਰਜਨ ‘ਤੇ ਦੇਖਿਆ ਜਾ ਸਕਦਾ ਹੈ। ਨਵੇਂ ਅਪਡੇਟ ਦੇ ਬਾਅਦ ਯੂਜਰਸ ਵਾਇਸ ਤੇ ਵੀਡੀਓ ਕਾਲਿੰਗ ਦੌਰਾਨ ਆਪਣੇ ਆਈਪੀ ਐਡ੍ਰੈੱਸ ਨੂੰ ਲੁਕਾ ਸਕਣਗੇ। ਇਸ ਲਈ ਇਕ ਸੈਟਿੰਗ ਟਾਗਲ ਵੀ ਮਿਲੇਗਾ।
ਇਹ ਵੀ ਪੜ੍ਹੋ : ਮਨੀਲਾ ‘ਚ 14 ਸਾਲਾਂ ਤੋਂ ਰਹਿ ਰਹੀ ਪੰਜਾਬਣ ਦੀ ਗੋ.ਲੀ ਮਾਰ ਕੇ ਹਤਿਆ, ਫਾਈਨਾਂਸ ਦਾ ਕਰਦੀ ਸੀ ਕਾਰੋਬਾਰ
ਆਈਪੀ ਐਡ੍ਰੈੱਸ ਨੂੰ ਲੁਕਾਉਣ ਲਈ ਵ੍ਹਟਸਐਪ ਦੀ ਸੈਟਿੰਗ ‘ਚ Settings>Privacy>Calls on Whatsapp ਵਿਚ ਜਾ ਕੇ ਸੈਟਿੰਗ ਕਰਨੀ ਹੋਵੇਗੀ। ਇਸ ਨਵੇਂ ਫੀਚਰ ਨਾਲ ਯੂਜਰਸ ਦੀ ਪ੍ਰਾਈਵੇਸੀ ਪਹਿਲਾਂ ਦੇ ਮੁਕਾਬਲੇ ਬੇਹਤਰ ਹੋਵੇਗੀ। ਇਹ ਨਵਾਂ ਫੀਚਰ ਪ੍ਰਾਈਵੇਸੀ ਲਈ ਤਾਂ ਚੰਗਾ ਹੈ ਪਰ ਕਾਲ ਦੀ ਕੁਆਲਿਟੀ ਜ਼ਰੂਰ ਖਰਾਬ ਹੋਵੇਗੀ।
ਆਮ ਤੌਰ ‘ਤੇ ਕਿਸੇ ਵੀ ਫੋਨ ਜਾਂ ਵੈੱਬ ਬ੍ਰਾਊਜਰ ਦਾ ਆਈਪੀ ਐਡ੍ਰੈੱਸ ਜਨਤਕ ਹੁੰਦਾ ਹੈ। ਤੁਸੀਂ ਖੁਦ ਗੂਗਲ ਤੋਂ ਆਪਣੇ ਆਈਪੀ ਐਡ੍ਰੈੱਸ ਨੂੰ ਦੇਖ ਸਕਦੇ ਹੋ। ਨਵੇਂ ਅਪਡੇਟ ਦੇ ਬਾਅਦ ਤੁਹਾਡਾ ਆਈਪੀ ਐਡ੍ਰੈੱਸ ਜਨਤਕ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: