ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ‘ਚ ਵੀਰਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਇਸ ਇਮਾਰਤ ਵਿੱਚ ਪ੍ਰਵਾਸੀ ਰਹਿੰਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸ਼ਹਿਰ ਦੇ ਮੱਧ ਵਿਚ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਕਿਸ ਕਾਰਨ ਲੱਗੀ। ਵੱਡੀ ਗਿਣਤੀ ਵਿਚ ਐਮਰਜੈਂਸੀ ਅਤੇ ਬਚਾਅ ਕਰਮਚਾਰੀ ਅਜੇ ਵੀ ਘਟਨਾ ਸਥਾਨ ‘ਤੇ ਮੌਜੂਦ ਹਨ ਕਿਉਂਕਿ ਲਾਸ਼ਾਂ ਦਾ ਮਿਲਣਾ ਜਾਰੀ ਹੈ।
ਜੋਹਾਨਸਬਰਗ ਸ਼ਹਿਰ ਦੇ ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਰੌਬਰਟ ਮਲੌਦਜ਼ੀ ਨੇ ਕਿਹਾ ਕਿ ਫਾਇਰ ਵਿਭਾਗ ਨੂੰ ਡੇਲਵਰਸ ਅਤੇ ਐਲਬਰਟਸ ਸਟਰੀਟ ਦੇ ਕੋਨੇ ‘ਤੇ ਇਕ ਇਮਾਰਤ ਵਿਚ ਦੁਪਹਿਰ 1:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। “ਇਹ ਪੰਜ ਮੰਜ਼ਿਲਾ ਇਮਾਰਤ ਸੀ ਜਿਸ ਵਿੱਚ ਬੀਤੀ ਰਾਤ ਅੱਗ ਲੱਗ ਗਈ। ਅਸੀਂ ਅੱਗ ਬੁਝਾਉਣ ਅਤੇ ਇਮਾਰਤ ਦੇ ਅੰਦਰ ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ।” ਇਮਾਰਤ ਅੱਗ ਨਾਲ ਤਬਾਹ ਹੋ ਗਈ।
ਮੁਲੌਦਜ਼ੀ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ ਕਿ 64 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 43 ਹੋਰ ਲੋਕ ਸੜ ਗਏ ਹਨ ਅਤੇ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ।
ਮੁਲੌਦਜ਼ੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਮਾਰਤ ਦੇ ਅੰਦਰ ਇੱਕ ਗੈਰ ਰਸਮੀ ਰਿਹਾਇਸ਼ੀ ਖੇਤਰ ਸੀ ਜਿਸ ਵਿੱਚ ਬਚਣ ਦੀ ਕੋਸ਼ਿਸ਼ ਕਰਦੇ ਹੋਏ ਲੋਕ ਫਸ ਗਏ ਹੋ ਸਕਦੇ ਹਨ। ਇੱਕ ਰਿਪੋਰਟ ਮੁਾਤਬਕ ਮੁਲਾਉਦਜ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਹਰ ਮੰਜ਼ਿਲ ‘ਤੇ ਇਕ ਗੈਰ-ਰਸਮੀ ਰਿਹਾਇਸ਼ੀ ਖੇਤਰ ਸੀ ਅਤੇ ਜਿਨ੍ਹਾਂ ਲੋਕਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ, ਉਹ ਸ਼ਾਇਦ ਉੱਥੇ ਫਸੇ ਹੋ ਸਕਦੇ ਹਨ।”
ਇਹ ਵੀ ਪੜ੍ਹੋ : ਰੇਲਵੇ ਮੁਸਾਫਰ ਯਾਤਰਾ ਕਰਨ ਤੋਂ ਪਹਿਲਾਂ ਪੜ੍ਹ ਲਓ ਖ਼ਬਰ, 16 ਟ੍ਰੇਨਾਂ 5 ਸਤੰਬਰ ਤੱਕ ਰੱਦ
ਉਨ੍ਹਾਂ ਕਿਹਾ, “ਅਸੀਂ ਮੌਕੇ ‘ਤੇ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਲੋਕਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ।” ਅੱਗ ‘ਚ ਝੁਲਸੇ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਮਾਰਤ ਦੇ ਨੇੜੇ ਰਹਿਣ ਵਾਲੇ ਇੱਕ ਤਨਜ਼ਾਨੀਆ ਦੇ ਨਾਗਰਿਕ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਦਰਜਨਾਂ ਰਿਹਾਇਸ਼ੀ ਘਰ ਸਨ, ਜਿੱਥੇ ਸੈਂਕੜੇ ਲੋਕ ਰਹਿ ਸਕਦੇ ਸਨ। ਉਸ ਨੇ ਕਿਹਾ ਕਿ ਖੇਤਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਵਿੱਚ ਜ਼ਿਆਦਾਤਰ ਵਸਨੀਕ ਅਫਰੀਕੀ ਦੇਸ਼ਾਂ ਦੇ ਗੈਰ ਕਾਨੂੰਨੀ ਪ੍ਰਵਾਸੀ ਹਨ ਜੋ ਨੌਕਰੀਆਂ ਦੀ ਭਾਲ ਵਿੱਚ ਦੱਖਣੀ ਅਫਰੀਕਾ ਦੇ ਆਰਥਿਕ ਕੇਂਦਰ ਵਿੱਚ ਆਏ ਸਨ।
ਵੀਡੀਓ ਲਈ ਕਲਿੱਕ ਕਰੋ -: