ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰਿਸਾ ਬੋਰਗੇਸ ਦੀ ਸੋਮਵਾਰ, 28 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ ਰਾਹੀਂ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਦਿੱਤੀ। ਰਿਸ਼ਤੇਦਾਰਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇੰਨੀ ਛੋਟੀ ਉਮਰ ‘ਚ, ਸਿਰਫ 33 ਸਾਲ, ਪਰਿਵਾਰ ਤੋਂ ਅਜਿਹੇ ਪਿਆਰੇ ਵਿਅਕਤੀ ਨੂੰ ਗੁਆਉਣ ਦਾ ਦਰਦ ਬਹੁਤ ਹੈ, ਸਾਡਾ ਦਿਲ ਟੁੱਟ ਗਿਆ ਹੈ, ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।’
ਲਾਰੀਸਾ ਬੋਰਗੇਸ ਇੱਕ ਬ੍ਰਾਜ਼ੀਲੀ ਫਿਟਨੈਸ ਇਨਫਲੁਏਂਸਰ ਸੀ। ਇੰਸਟਾਗ੍ਰਾਮ ‘ਤੇ ਉਸ ਦੇ 33 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਬੋਰਗੇਸ ਰੋਜ਼ਾਨਾ ਆਪਣੇ ਫਾਲੋਅਰਸ ਨੂੰ ਆਪਣੀ ਤੰਦਰੁਸਤੀ, ਫੈਸ਼ਨ ਅਤੇ ਯਾਤਰਾਵਾਂ ਬਾਰੇ ਅਪਡੇਟ ਦਿੰਦੀ ਰਹਿੰਦੀ ਸੀ।
ਦਰਅਸਲ 20 ਅਗਸਤ ਨੂੰ ਗ੍ਰਾਮਾਡੋ ਯਾਤਰਾ ਦੌਰਾਨ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਸੀ। ਸੋਮਵਾਰ ਨੂੰ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਉਹ ਕੋਮਾ ‘ਚ ਚਲੀ ਗਈ ਸੀ। ਜ਼ਿੰਦਗੀ ਅਤੇ ਮੌਤ ਦੀ ਲੜਾਈ ਇੱਕ ਹਫ਼ਤਾ ਚੱਲੀ। ਅਖੀਰ ਸੋਮਵਾਰ 28 ਅਗਸਤ ਨੂੰ ਉਸਦੀ ਮੌਤ ਹੋ ਗਈ। ਆਪਣੀ ਮੌਤ ਤੋਂ ਇੱਕ ਹਫ਼ਤਾ ਪਹਿਲਾਂ, ਉਸਨੇ ਆਪਣੇ ਗ੍ਰਾਮਾਡੋ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਮੈਂ ਕੱਲ੍ਹ ‘ਤੇ ਵਿਸ਼ਵਾਸ ਕਰ ਸਕਦੀ ਹਾਂ।’
ਪਰਨਮਬੁਕੋ ਦੀ ਆਪਣੀ 2021 ਦੀ ਯਾਤਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਾਰੀਸਾ ਦੇ ਪਰਿਵਾਰ ਨੇ ਲਿਖਿਆ, ‘ਉਸ ਨੇ ਸਭ ਦਾ ਆਨੰਦ ਮਾਣਿਆ ਜੋ ਰੱਬ ਨੇ ਉਸ ਨੂੰ ਦਿੱਤਾ।’ ਪਰਿਵਾਰ ਨੇ ਅੱਗੇ ਲਿਖਿਆ, ‘ਸਾਡੀ ਪਿਆਰੀ ਧੀ, ਰੱਬ ਵੱਲ ਕਦਮ ਵਧਾਓ ਅਤੇ ਹਮੇਸ਼ਾ ਖੁਸ਼ ਰਹੋ।’
ਇਹ ਵੀ ਪੜ੍ਹੋ :
X ‘ਤੇ ਕਮਾਈ ਦਾ ਮੌਕਾ! ਟਵੀਟ ਕਰਨ ‘ਤੇ ਮਿਲੇਗਾ ਪੈਸਾ, ਇਸ ਤਰ੍ਹਾਂ ਤੁਸੀਂ ਵੀ ਲਓ ਫਾਇਦਾ
ਦੱਸਿਆ ਜਾ ਰਿਹਾ ਹੈ ਕਿ ਗ੍ਰਾਮਾਡੋ ਯਾਤਰਾ ਦੌਰਾਨ ਸ਼ਰਾਬ ਦੇ ਨਾਲ-ਨਾਲ ਜ਼ਿਆਦਾ ਨਸ਼ੇ ਦਾ ਸੇਵਨ ਕਰਨ ਕਾਰਨ ਲਾਰਿਸਾ ਨੂੰ ਦਿਲ ਦਾ ਦੌਰਾ ਪਿਆ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪਰ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਹੈ ਅਤੇ ਉਸ ਦੇ ਭੋਜਨ ਦੀ ਲੈਬ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਲਾਰਿਸਾ 20 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਪਹਿਲੀ ਵਾਰ ਕੋਮਾ ‘ਚ ਚਲੀ ਗਈ ਸੀ। ਪਰ ਫਿਰ ਸੋਮਵਾਰ, 28 ਅਗਸਤ ਨੂੰ ਇੱਕ ਹੋਰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਧਿਆਨ ਰਹੇ ਕਿ ਲਾਰਿਸਾ ਸਿਰਫ 33 ਸਾਲ ਦੀ ਸੀ।
ਵੀਡੀਓ ਲਈ ਕਲਿੱਕ ਕਰੋ -: