ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ACB) ਨੇ ਦਿੱਲੀ ਜਲ ਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਏਸੀਬੀ ਨੇ ਸਾਬਕਾ ਜਲ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਏਸੀਬੀ ਨੇ ਸਤੇਂਦਰ ਜੈਨ ਅਤੇ ਸੀਨੀਅਰ ਆਈਏਐਸ ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਸਮੇਤ ਕੁੱਲ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਏਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹੋਰ ਦੋਸ਼ੀਆਂ ਵਿੱਚ ਉਦਿਤ ਪ੍ਰਕਾਸ਼ ਰਾਏ (ਸਾਬਕਾ ਸੀਈਓ, ਦਿੱਲੀ ਜਲ ਬੋਰਡ), ਅੰਕਿਤ ਸ਼੍ਰੀਵਾਸਤਵ (ਸਾਬਕਾ ਕੰਟਰੈਕਟ ਸਲਾਹਕਾਰ, ਡੀਜੇਬੀ), ਨਾਗੇਂਦਰ ਯਾਦਵ (ਮਾਲਕ, ਏਐਨ ਐਂਟਰਪ੍ਰਾਈਜ਼), ਰਾਜਾ ਕੁਮਾਰ ਕੁਰਾ (ਮਾਲਕ, ਯੂਰੋਟੈਕ ਵਾਤਾਵਰਣ ਪ੍ਰਾਈਵੇਟ ਲਿਮਟਿਡ) ਅਤੇ ਪੰਕਜ ਵਰਮਾ (ਮਾਲਕ, ਸ਼੍ਰੀਜੰਹਾਰ) ਸ਼ਾਮਲ ਹਨ।
ਇਹ ਮਾਮਲਾ 11 ਮਈ, 2024 ਨੂੰ ਦਰਜ ਕੀਤੀ ਗਈ ਇੱਕ ਐਫਆਈਆਰ (ਨੰਬਰ 10/2024) ਨਾਲ ਜੁੜਿਆ ਹੈ, ਜਿਸ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਸ਼ਾਮਲ ਹਨ।

ਜਾਂਚ ਏਜੰਸੀ ਮੁਤਾਬਕ ਇਹ ਮਾਮਲਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡ ਅਤੇ ਸਮਰੱਥਾ ਵਿਸਥਾਰ ਲਈ ਜਾਰੀ ਕੀਤੇ ਗਏ ਟੈਂਡਰ ਨਾਲ ਜੁੜਿਆ ਹੈ। ਦੋਸ਼ ਇਹ ਹੈ ਕਿ ਟੈਂਡਰ ਦੀਆਂ ਤਕਨੀਕੀ ਸ਼ਰਤਾਂ ਨੂੰ ਇੱਕ ਖਾਸ ਕੰਪਨੀ, ਯੂਰੋਟੈਕ ਇਨਵਾਇਰਮੈਂਟ ਪ੍ਰਾਈਵੇਟ ਲਿਮਟਿਡ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਉਣ ਲਈ ਬਦਲਿਆ ਗਿਆ ਸੀ।
ਪ੍ਰਸਤਾਵਿਤ ਪਾਇਲਟ ਸਟੱਡੀ ਕਰਾਏ ਬਿਨਾਂ ਹੀ ਅਜਿਹੀਆਂ ਸ਼ਰਤਾਂ ਜੋੜੀਆਂ ਗਈਆਂ, ਜਿਸ ਨਾਲ ਦੂਜੀਆਂ ਕੰਪਨੀਆਂ ਦਾ ਕੰਪੀਟੀਸ਼ਨ ਖਤਮ ਹੋ ਗਿਆ, ਇਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ : ਜੰਤਰ-ਮੰਤਰ ‘ਤੇ ਪੁਲਸੀਆ ਕਾਰਵਾਈ ‘ਤੇ ਬਣੇਗੀ ਹਾਈ ਪਾਵਰਡ ਕਮੇਟੀ, ਸੁਪਰੀਮ ਕੋਰਟ ਦਾ ਵੱਡਾ ਫੈਸਲਾ
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਭਾਜਪਾ ਨੇ ਇੱਕ ਵਾਰ ਫਿਰ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਅਜੇ ਕੁਝ ਸਮਾਂ ਪਹਿਲਾਂ ਇਨ੍ਹਾਂ ਲੋਕਾਂ ਨੇ ਜੇਲ੍ਹ ਵਿਚ ਪਾ ਕੇ ਉਨ੍ਹਾਂ ਦਾ ਜੋ ਮਾੜਾ ਹਾਲ ਕੀਤਾ ਸੀ, ਉਹ ਸਭ ਨੂੰ ਯਾਦ ਹੈ, ਪਿਛਲਾ ਕੇਸ ਵੀ ਫਰਜ਼ੀ ਸੀ ਤੇ ਇਹ ਕੇਸ ਵੀ ਫਰਜ਼ੀ ਸਾਬਤ ਹੋਵੇਗਾ। ਆਖਿਰ ਕਦੋਂ ਤੱਕ ਬੀਜੇਪੀ ਦੀ ਇਹ ਤਾਨਾਸ਼ਾਹੀ ਚੱਲਦੀ ਰਹੇਗੀ? ਜਿਸ ਨੂੰ ਮਨ ਕਰਦਾ ਹੈ, ਝੂਠੇ ਦੋਸ਼ ਲਾ ਕੇ ਜੇਲ੍ਹ ਵਿਚ ਪਾ ਦਿੰਦੇ ਹਨ, ਇਨ੍ਹਾਂ ਦਾ ਝੂਠ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਆਏਗਾ, ਪਰ ਜੇਲ੍ਹ ਵਿਚ ਬਿਤਾਏ ਉਸ ਸਮੇਂ ਤੇ ਮਾਨਸਿਕ ਤਸ਼ੱਦਦ ਦੀ ਭਰਪਾਈ ਕੌਣ ਕਰੇਗਾ? ਪੂਰੀ ਆਮ ਆਦਮੀ ਪਾਰਟੀ ਤੇ ਦੇਸ਼ ਦੀ ਜਨਤਾ ਸਤੇਂਦਰ ਜੈਨ ਜੀ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








