ਫਿਰੋਜ਼ਪੁਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਲਾੜੇ ਨੇ ਸਿਹਰਾ ਚੁੱਕਿਆ ਤਾਂ ਲਾੜੇ ਦਾ ਚਿਹਰਾ ਦੇਖ ਕੇ ਕੁੜੀ ਨੇ ਵਿਆਹ ਦੇ ਮੰਡਪ ਵਿੱਚ ਬੈਠਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਿਸ਼ਤੇਦਾਰਾਂ ਅਤੇ ਵਿਚੋਲਿਆਂ ਨੇ ਲਾੜੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਅੜੀ ਰਹੀ। ਅਖੀਰ ਵਿੱਚ ਰਾਜਸਥਾਨ ਤੋਂ ਬੜੇ ਹੀ ਉਤਸ਼ਾਹ ਨਾਲ ਆਈ ਬਰਾਤ ਨੂੰ ਬਿਨਾਂ ਲਾੜੀ ਦੇ ਖਾਲੀ ਹੱਥ ਪਰਤਣਾ ਪਿਆ।
ਇਹ ਅਜੀਬ ਘਟਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਦੇ ਪਿੰਡ ਟੀਟੂ ਖੇੜਾ ਵਿੱਚ ਵਾਪਰੀ। ਬਰਾਤ ਰਾਜਸਥਾਨ ਦੇ ਛੱਤਰਗੜ੍ਹ ਤੋਂ ਗੁਰੂਹਰਸਹਾਏ ਵਿੱਚ ਬਹੁਤ ਧੂਮਧਾਮ ਨਾਲ ਪਹੁੰਚੀ ਸੀ। ਫੇਰੇ ਸ਼ੁਰੂ ਹੋਣ ਵਾਲੇ ਸਨ, ਪਰ ਜਿਵੇਂ ਹੀ ਲਾੜੀ ਨੇ ਲਾੜੇ ਨੂੰ ਨੇੜਿਓਂ ਦੇਖਿਆ, ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜੀ ਗੀਤਾ ਨੇ ਦੋਸ਼ ਲਗਾਇਆ ਹੈ ਕਿ ਰਿਸ਼ਤਾ ਤੈਅ ਹੋਣ ਵੇਲੇ ਉਸ ਨੂੰ ਕਿਸੇ ਹੋਰ ਆਦਮੀ ਦੀ ਫੋਟੋ ਦਿਖਾਈ ਗਈ ਸੀ, ਜਦੋਂਕਿ ਵਿਆਹ ਵਾਲੇ ਦਿਨ ਉਸ ਨੂੰ ਕਿਸੇ ਵੱਖਰੇ ਬੰਦੇ ਨੂੰ ਸਿਹਰਾ ਬੰਨ੍ਹ ਕੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ।

ਕੁੜੀ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇ ਉਸਦੇ ਪਰਿਵਾਰ ਜਾਂ ਸਮਾਜ ਨੇ ਉਸ ਨੂੰ ਇਸ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ, ਤਾਂ ਉਹ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਵੇਗੀ। ਉਸ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ‘ਤੇ ਇਸ ਆਦਮੀ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰੇਗੀ।
ਦੂਜੇ ਪਾਸੇ ਲਾੜਾ ਗੁਰਸੇਵਕ ਸਿੰਘ ਅਤੇ ਰਾਜਸਥਾਨ ਤੋਂ ਉਸ ਦੇ ਪਰਿਵਾਰ ਨੇ ਲਾੜੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਿਸ਼ਤਾ ਦੋਵਾਂ ਪਰਿਵਾਰਾਂ ਵਿਚਕਾਰ ਆਪਸੀ ਸਹਿਮਤੀ ਅਤੇ ਪੂਰੀ ਪਾਰਦਰਸ਼ਿਤਾ ਨਾਲ ਤੈਅ ਕੀਤਾ ਗਿਆ ਸੀ। ਲਾੜੇ ਦੇ ਨਾਨਾ ਮਹਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਵਿਆਹ ਤੋਂ ਪਹਿਲਾਂ ਦੋਵੇਂ ਮੁੰਡਾ-ਕੁੜੀ ਮੋਬਾਈਲ ਫੋਨ ਰਾਹੀਂ ਅਕਸਰ ਗੱਲਬਾਤ ਕਰਦੀਆਂ ਰਹੀਆਂ ਸਨ। ਉਸ ਨੇ ਸਮਝਾਇਆ ਕਿ ਲਾੜੇ ਦੀਆਂ ਫੋਟੋਆਂ ਵਿਚਲੇ ਅਤੇ ਕੁੜੀ ਦੀ ਮਾਂ ਵੱਲੋਂ ਹੀ ਦਿੱਤੀਆਂ ਗਈਆਂ ਸਨ, ਇਸ ਲਈ ਧੋਖਾਧੜੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਜਿਹੜੀ ਫੋਟੋ ਵੇਖੀ ਸੀ, ਉਸ ‘ਤੇ ਫਿਲਟਰ ਵਾਲੀ ਸੀ।
ਇਹ ਵੀ ਪੜ੍ਹੋ : ਸਿਮਰਨਜੀਤ ਮਾਨ ਨੇ ਜਥੇਦਾਰ ਗੜਗੱਜ ਦੇ 3 ਬੱਚੇ ਪੈਦਾ ਕਰਨ ਵਾਲੇ ਬਿਆਨ ਦੀ ਕੀਤੀ ਹਮਾਇਤ
ਮਾਮਲਾ ਖੀਰ ਪੁਲਿਸ ਤੱਕ ਪਹੁੰਚ ਗਿਆ। ਦੋਵੇਂ ਧਿਰਾਂ ਹੁਣ ਇੱਕ ਦੂਜੇ ਵਿਰੁੱਧ ਵੱਖ-ਵੱਖ ਦਾਅਵੇ ਅਤੇ ਸ਼ਿਕਾਇਤਾਂ ਦਰਜ ਕਰ ਰਹੀਆਂ ਹਨ। ਸਥਾਨਕ ਪੁਲਿਸ ਨੇ ਦਖਲ ਦੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਵਿਚੋਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਤਾਂ ਹੀ ਇਸ ‘ਫੋਟੋਗ੍ਰਾਫ ਬਨਾਮ ਹਕੀਕਤ’ ਡਰਾਮੇ ਦੀ ਅਸਲ ਸੱਚਾਈ ਸਾਹਮਣੇ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








