UP government in Supreme court : ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ‘ਚ ਪੂਰਬੀ ਉੱਤਰ ਪ੍ਰਦੇਸ਼ ਦੇ ਵੱਡੇ ਮਾਫੀਆ ਮੁਖਤਾਰ ਅੰਸਾਰੀ ਦੀ ਸੁਰੱਖਿਆ ਬਾਰੇ ਇੱਕ ਹਲਫੀਆ ਬਿਆਨ ਸੌਂਪਿਆ ਹੈ। ਇਸ ਦੇ ਤਹਿਤ ਸੂਬਾ ਸਰਕਾਰ ਨੇ ਕਿਹਾ ਹੈ ਕਿ ਅਸੀਂ ਮੁਖਤਾਰ ਅੰਸਾਰੀ ਦੀ ਸੁਰੱਖਿਆ ਲਈ ਵਚਨਬੱਧ ਹਾਂ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਅਸੀਂ ਅੰਸਾਰੀ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਾਂਗੇ। ਦੱਸ ਦਈਏ ਕਿ ਮੁਖਤਾਰ ਅੰਸਾਰੀ ਪੰਜਾਬ ਦੀ ਜੇਲ੍ਹ ‘ਚ ਬੰਦ ਹੈ।
ਮਾਫੀਆ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ‘ਤੇ ਯੂਪੀ ‘ਚ ਕਈ ਗੰਭੀਰ ਕੇਸ ਦਰਜ ਹਨ। ਦੋ ਸਾਲ ਪਹਿਲਾਂ ਉਸਨੂੰ ਇੱਕ ਅਪਰਾਧਿਕ ਕੇਸ ‘ਚ ਪੰਜਾਬ ਲਿਆਂਦਾ ਗਿਆ ਸੀ, ਉਦੋਂ ਤੋਂ ਉਹ ਇੱਥੇ ਜੇਲ੍ਹ ‘ਚ ਹੈ। ਮੁਖਤਾਰ ਲਗਾਤਾਰ ਯੂਪੀ ‘ਚ ਪੇਸ਼ੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੁਖਤਾਰ ਅੰਸਾਰੀ ਮਉ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਹਨ।
ਯੂਪੀ ਦੀ ਯੋਗੀ ਸਰਕਾਰ ਨੇ ਸਬੰਧਤ ਮਾਮਲੇ ‘ਚ ਅੰਸਾਰੀ ਦੇ ਤਬਾਦਲੇ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ‘ਚ ਕਿਹਾ ਗਿਆ ਹੈ ਕਿ ਸੂਬੇ ‘ਚ 10 ਅਪਰਾਧਿਕ ਮਾਮਲਿਆਂ ‘ਚ ਅੰਸਾਰੀਲੋੜੀਂਦਾ ਹੈ। ਉਹ ਦੋ ਸਾਲਾਂ ਤੋਂ ਪੰਜਾਬ ਦੀ ਜੇਲ੍ਹ ‘ਚ ਬੰਦ ਹੈ। ਉਸਦੇ ਖਿਲਾਫ ਕਈ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਜਾ ਚੁੱਕਾ ਹੈ, ਪਰ ਸੂਬਾ ਜੇਲ ਅਥਾਰਟੀ ਖਰਾਬ ਸਿਹਤ ਕਾਰਨ ਉਸਨੂੰ ਪੇਸ਼ ਕਰਨ ਤੋਂ ਟਾਲ ਮਟੋਰ ਕਰ ਰਹੀ ਹੈ।