NRI Jija shot dead : ਮੋਗਾ : ਪੰਜਾਬ ਦੇ ਮੋਗਾ ਵਿੱਚ ਐਨਆਰਆਈ ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਸਾਬਕਾ ਅੱਤਵਾਦੀ ਗੁਰਿੰਦਰ ਸਿੰਘ ਘਾਲੀ ਉਰਫ ਜਸਵਿੰਦਰ ਸਿੰਘ ਘਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ਹਰਵਿੰਦਰ ਕੌਰ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਪੀੜਤਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਦੀ ਧੀ ਨੇ ਮ੍ਰਿਤਕਾ ਦ ਪੁੱਤਰ ਨਾਲ ਇੰਗਲੈਂਡ ਵਿੱਚ ਲਵ ਮੈਰਿਜ ਕੀਤੀ ਸੀ, ਜਿਸ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਰੰਜਿਸ਼ ਚੱਲ ਰਹੀ ਸੀ।
ਜਗਵਿੰਦਰ ਸਿੰਘ ਨੇ ਆਪਣੀ ਸਾਲੀ ਹਰਵਿੰਦਰ ਕੌਰ ਤੇ ਉਸ ਦੇ ਪਤੀ ਕਰਮਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਤੇ ਉਹ ਦੋਵੇਂ ਉਸ ਦੀ ਤਰੀਕ ਭੁਗਤਣ ਮੋਗਾ ਕਚਹਿਰੀ ਆਏ ਸਨ, ਜਦੋਂ ਹਰਵਿੰਦਰ ਤੇ ਉਸ ਦਾ ਪਤੀ ਕਰਮਜੀਤ ਮੋਗਾ ਕਚਹਿਰੀ ਤੋਂ ਤਰੀਕ ਭੁਗਤਣ ਤੋਂ ਬਾਅਦ ਅੰਮ੍ਰਿਤਸਰ ਵਾਪਿਸ ਜਾ ਰਹ ਸਨ ਤਾਂ ਦੋਸ਼ੀ ਨੇ ਉਨ੍ਹਾਂ ਦਾ ਪਿੱਛ ਕੀਤਾ ਅਤੇ ਗੋਲੀ ਮਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਇਸੇ ਦੌਰਾਨ ਜਗਵਿੰਦਰ ਨੇ ਉਨ੍ਹਾਂ ’ਤੇ ਫਿਰ ਗੋਲੀ ਚਲਾ ਦਿੱਤੀ, ਜੋ ਹਰਵਿੰਦਰ ਕੌਰ ਦੇ ਢਿੱਡ ਵਿੱਚ ਲੱਗੀ। ਹਰਵਿੰਦਰ ਕੌਰ ਨੂੰ ਸਿਵਲ ਹਸਪਤਾਲ ਮੋਗਾ ਤੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਬ੍ਰਿਟੇਨ ਨਿਵਾਸੀ ਘਾਲੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 28 ਜਨਵਰੀ, 2017 ਨੂੰ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਦੋਂ ਉਸ ਨੇ ਇਥੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਆਪਣੀ ਸਥਾਨਕ ਰਿਹਾਇਸ਼ ‘ਤੇ ਇਕ ਰਾਤ ਠਹਿਰਨ ਦੀ ਵਿਵਸਥਾ ਕੀਤੀ ਸੀ। ਕੇਜਰੀਵਾਲ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੱਟੜਪੰਥੀ ਅਨਸਰਾਂ ਨਾਲ ਹੱਥੋਪਾਈ ਕਰਨ ਦਾ ਦੋਸ਼ ਲਾਇਆ ਗਿਆ ਸੀ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਾਲੀ ਕੁਝ ਦਿਨ ਪਹਿਲਾਂ ਆਪਣੀ ਸਾਲੀ ਹਰਵਿੰਦਰ ਕੌਰ (61), ਉਸ ਦੇ ਪਤੀ ਕਰਮਜੀਤ ਸਿੰਘ ਸੰਧੂ (58) ਅਤੇ ਉਨ੍ਹਾਂ ਦੇ ਪੁੱਚਕਾਂ ਇਵਰਾਜ ਸਿੰਘ ਅਤੇ ਰੋਮਨ ਸਿੰਘ, ਸਾਰੇ ਦੇ ਖ਼ਿਲਾਫ਼ ਦਾਇਰ ਕੀਤੇ ਕੇਸ ਵਿੱਚ ਪੇਸ਼ ਹੋਣ ਲਈ ਭਾਰਤ ਆਇਆ ਸੀ।