ਜਲੰਧਰ ਦਿਹਾਤ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਲ ਕੀਤੀ ਹੈ। ਦਿਹਾਤ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੰਡਸਟਰੀ ਏਰੀਆ ਫੋਕਲ ਪੁਆਇੰਟ ਤੋਂ ਬਿਹਾਰ ਦੇ ਨਾਮੀ ਨਕਸਲੀ ਨੂੰ ਗ੍ਰਿਫਤਾਰ ਕੀਤਾ ਹੈ।
ਬਦਨਾਮ ਨਕਸਲੀ ਨੇ ਆਪਣੇ ਸਾਥੀਆਂ ਨਾਲ ਕੁਝ ਸਮਾਂ ਪਹਿਲਾਂ ਸੀਏਪੀਐਫ ਕੈਂਪ ‘ਤੇ ਹਮਲਾ ਕੀਤਾ ਸੀ ਅਤੇ ਕੈਂਪ ਤੋਂ ਚਾਰ ਐਲਐਮਜੀ ਲੈ ਕੇ ਭੱਜ ਗਿਆ ਸੀ।
ਉਹ ਹਥਿਆਰ ਖੋਹ ਕੇ ਪਿਛਲੇ ਛੇ ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ। ਫੜੇ ਗਏ ਦੋਸ਼ੀ ਦੀ ਪਛਾਣ ਅਜੇ ਰਾਏ ਵਜੋਂ ਹੋਈ ਹੈ। ਅਜੈ ਬਿਹਾਰ ਦੇ ਮੁਜ਼ੱਫਰਪੁਰ ਦੇ ਛਪਰਾ ਦਾ ਵਸਨੀਕ ਹੈ।
ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਏਐਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਅਜੈ ਜਲੰਧਰ ਵਿੱਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਦਾ ਵਿਰੋਧ ਕਰਨ ਵਾਲੇ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਅਪਰਾਧੀਆਂ ਖਿਲਾਫ ਹੁਣ ਕਿਉਂ ਵੱਟੀ ਚੁੱਪ?- ਹਰਪਾਲ ਚੀਮਾ
ਉਸ ਤੋਂ ਬਾਅਦ, ਬਿਹਾਰ ਦੇ ਸਾਹਬਗੰਜ ਥਾਣੇ ਦੇ ਏਐਸਆਈ ਸੁਨੀਲ ਕੁਮਾਰ ਅਤੇ ਜਲੰਧਰ ਦੇ ਐਸਪੀ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਦੋਸ਼ੀ ਅਜੇ ਨੂੰ ਗ੍ਰਿਫਤਾਰ ਕਰ ਲਿਆ।