ਅੰਮ੍ਰਿਤਸਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪੰਜ ਨਕਾਬਪੋਸ਼ ਲੁਟੇਰਿਆਂ ਮਜੀਠਾ ਰੋਡ ਥਾਣੇ ਅਧੀਨ ਆਉਂਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਲਾਲ ਚੰਦ ਜਿਊਲਰਸ ਦੇ ਅੰਦਰ ਦਾਖਲ ਹੋ ਕੇ 30 ਲੱਖ ਰੁਪਏ ਦੇ ਗਹਿਣੇ ਅਤੇ 1.25 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਦੋ ਲੁਟੇਰੇ ਪਿਸਤੌਲ ਨਾਲ ਲੈਸ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਲੁਟੇਰੇ ਦੋ ਬਾਈਕ ‘ਤੇ ਸਵਾਰ ਫਤਿਹਗੜ੍ਹ ਚੂੜੀਆਂ ਵੱਲ ਭੱਜ ਗਏ। ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਸੰਦੀਪ ਮਲਿਕ, ਏਸੀਪੀ ਸਰਬਜੀਤ ਸਿੰਘ ਬਾਜਵਾ, ਏਐਸਆਈ ਗੁਰਜੀਤ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸ਼ੋਅਰੂਮ ਵਿੱਚ ਲਗਾਏ ਗਏ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਜਦੋਂ ਸੀਸੀਟੀਵੀ ਫੁਟੇਜ ਸਕੈਨ ਕੀਤੀ ਗਈ ਤਾਂ ਸਾਰੇ ਦੋਸ਼ੀ ਇਸ ਵਿੱਚ ਦਿਖਾਈ ਦਿੱਤੇ। ਏਡੀਸੀਪੀ ਸੰਦੀਪ ਕੁਮਾਰ ਨੇ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਫਿਲਹਾਲ ਸਾਰੇ ਸਥਾਨਾਂ ‘ਤੇ ਲੁਟੇਰਿਆਂ ਦੀ ਭਾਲ ਜਾਰੀ ਹੈ।
ਵਿਸ਼ੂ ਨੇ ਦੱਸਿਆ ਕਿ ਉਸ ਦਾ ਫਤਿਹਗੜ੍ਹ ਚੂੜੀਆਂ ਰੋਡ ‘ਤੇ ਲਾਲ ਚੰਦ ਨਾਂ ਨਾਲ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੈ। ਉਸਦਾ ਪਰਿਵਾਰ ਕਈ ਸਾਲਾਂ ਤੋਂ ਉੱਥੇ ਗਹਿਣਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਸ਼ੁੱਕਰਵਾਰ ਨੂੰ ਉਹ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ। ਵੇਖਦੇ ਹੀ ਵੇਖਦੇ ਦੋ ਬਾਈਕ ‘ਤੇ ਸਵਾਰ ਪੰਜ ਨਕਾਬਪੋਸ਼ ਨੌਜਵਾਨ ਉਸਦੀ ਦੁਕਾਨ ਵਿੱਚ ਦਾਖਲ ਹੋਏ।
ਇਹ ਵੀ ਪੜ੍ਹੋ : ਗੁਰਦਾਸ ਮਾਨ ਦੇ ਹੱਕ ‘ਚ ਨਿਤਰੇ ਵਿਧਾਇਕ ਰਾਜਾ ਵੜਿੰਗ, ਕਿਹਾ- ਮਾਫੀ ਮੰਗਣ ‘ਤੇ ਕੇਸ ਦਰਜ ਕਰਨਾ ਗਲਤ
ਦੋ ਲੁਟੇਰਿਆਂ ਨੇ ਉਸ ਵੱਲ ਪਿਸਤੌਲ ਦਾ ਇਸ਼ਾਰਾ ਕੀਤਾ ਅਤੇ ਉਸਨੂੰ ਜ਼ਮੀਨ ‘ਤੇ ਬਿਠਾ ਦਿੱਤਾ। ਤਿੰਨਾਂ ਲੁਟੇਰਿਆਂ ਨੇ ਗਹਿਣਿਆਂ ਦੇ ਡੱਬੇ ਵਿੱਚੋਂ ਸੋਨੇ ਦੇ ਗਹਿਣੇ ਕੱਢੇ ਅਤੇ ਉਨ੍ਹਾਂ ਨੂੰ ਆਪਣੇ ਬੈਗ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਸੇਫ ਖੋਲ੍ਹ ਕੇ ਉਥੇ ਰੱਖੇ ਸੋਨੇ ਦੇ ਗਹਿਣੇ ਅਤੇ 1.25 ਲੱਖ ਰੁਪਏ ਨਕਦ ਲੁੱਟ ਲਏ। ਵਿਸ਼ੂ ਨੇ ਦੱਸਿਆ ਕਿ ਲੁਟੇਰੇ ਉਸਦੀ ਦੁਕਾਨ ਤੋਂ ਕਰੀਬ ਤਿੰਨ ਲੱਖ ਦੇ ਗਹਿਣੇ ਲੈ ਕੇ ਭੱਜ ਗਏ।