ਲੁਧਿਆਣਾ : ਪੁਲਿਸ ਨੇ ਸਾਈਬਰ ਸੈੱਲ ਟੀਮ ਦੁਆਰਾ ਜਾਅਲੀ ਮੈਰਿਜ ਬਿਊਰੋ ਦਾ ਪਰਦਾਫਾਸ਼ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਔਰਤਾਂ ਨੂੰ ਨਾਮਜ਼ਦ ਕੀਤਾ ਹੈ। ਲੜਕੀਆਂ ਦੀ ਪਛਾਣ ਸਿਵਲ ਲਾਈਨ ਦੀ ਰਹਿਣ ਵਾਲੀ ਸੋਨੀਆ ਅਤੇ ਅਮਰਪੁਰਾ ਨਿਵਾਸੀ ਅਮਨਪ੍ਰੀਤ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਸੋਨੀਆ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਮਨਪ੍ਰੀਤ ਅਜੇ ਫਰਾਰ ਹੈ।
ਇਸ ਦੀ ਪੁਸ਼ਟੀ ਕਰਦਿਆਂ ਸਾਈਬਰ ਸੈੱਲ ਦੇ ਸਬ-ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਵੇਂ ਦੋਸ਼ੀ ਔਰਤਾਂ ਲੋਕਾਂ ਨੂੰ ਫੋਨ ਕਰਕੇ ਆਪਣੇ ਜਾਲ ਵਿੱਚ ਫਸਾ ਕੇ ਰੁਪਏ ਠੱਗ ਲੈਂਦੀਆਂ ਸਨ। ਪੁਲਿਸ ਵੀ ਕੁੜੀਆਂ ਦੀ ਇਸ ਸ਼ਾਤਿਰਗਿਰੀ ‘ਤੇ ਹੈਰਾਨ ਹੈ।
ਇਸ ਤੋਂ ਬਾਅਦ ਪੈਸੇ ਲੈਣ ਤੋਂ ਬਾਅਦ ਜਿਸ ਨੰਬਰ ਤੋਂ ਕਾਲ ਕੀਤੀ ਜਾਂਦੀ ਸੀ, ਉਸ ਨੂੰ ਸਵਿੱਚ ਆਫ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਮੁਲਜ਼ਮਾਂ ਨੇ ਪਿਛਲੇ ਲਗਭਗ ਦੋ ਸਾਲਾਂ ਵਿੱਚ ਹੁਣ ਤੱਕ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਦੱਸ ਦਈਏ ਕਿ ਸਾਈਬਰ ਸੈੱਲ ਦੀ ਟੀਮ ਨੇ ਦੋਸ਼ੀ ਲਲਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸਿਵਲ ਲਾਈਨ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 11 ਮੋਬਾਈਲ, 77 ਸਿਮ ਕਾਰਡ ਅਤੇ ਦੋ ਲੈਪਟਾਪ ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ : ਤੁਹਾਡੇ ਆਸ-ਪਾਸ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਇਸ ਨੰਬਰ ‘ਤੇ ਕਰੋ ਕਾਲ- ਅੰਮ੍ਰਿਤਸਰ ਪੁਲਿਸ ਵੱਲੋਂ ਵ੍ਹਾਟਸਐਪ ਨੰਬਰ ਜਾਰੀ
ਦੋਸ਼ੀ ਮੈਰਿਜ ਰਿਲੇਸ਼ਨਸ਼ਿਪ ਡਾਟ ਕਾਮ ਦੇ ਨਾਂ ‘ਤੇ ਇਕ ਵੈਬਸਾਈਟ ਬਣਾ ਕੇ ਮੈਰਿਜ ਬਿਊਰੋ ਦੇ ਨਾਂ ‘ਤੇ ਫਰਜ਼ੀ ਮੈਰਿਜ ਬਿਊਰੋ ਬਣਾ ਰਿਹਾ ਸੀ। ਫਿਲਹਾਲ ਇਸ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਤੀਜੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।