ਜਲੰਧਰ ‘ਚ ਇੱਕ ਵਾਰ ਫਿਰ ਕਾਰ ਸਵਾਰ ਔਰਤਾਂ ਦੇ ਗੈਂਗ ਵੱਲੋਂ ਥਾਣਾ ਰਾਮਾਮੰਡੀ ਇਲਾਕੇ ਦੇ ਸੂਰਿਆ ਐਨਕਲੇਵ ਵਿੱਚ ਇੱਕ ਐਨਆਰਆਈ ਬਜ਼ੁਰਗ ਨਿਸ਼ਾਨਾ ਬਣਾਇਆ। ਗਿਰੋਹ ਦੀਆਂ ਔਰਤਾਂ ਨੇ ਉਸ ਦੇ ਹੱਥਾਂ ਤੋਂ ਕੜੇ ਖੋਹ ਲਏ ਅਤੇ ਫਰਾਰ ਹੋ ਗਈਆਂ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਫੁਟਬਾਲ ਚੌਂਕ ‘ਤੇ ਕਾਰ ਸਵਾਰ ਔਰਤਾਂ ਤੇ ਇੱਕ ਬੰਦੇ ਨੇ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਔਰਤ ਦੇ ਸੋਨੇ ਦੇ ਕੜੇ ਲਾ ਲਏ ਸਨ।
ਤਾਜ਼ਾ ਘਟਨਾ ਵਿੱਚ ਇਹ ਅਪਰਾਧ ਕਾਰ ਵਿੱਚ ਤਿੰਨ ਔਰਤਾਂ ਤੇ ਇੱਕ ਨੌਜਵਾਨ ਨੇ ਕੀਤਾ ਸੀ। ਥਾਣਾ ਰਾਮਾ ਮੰਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਰਿਆ ਇਨਕਲੇਵ ਦੇ ਵਸਨੀਕ ਮਰਚੈਂਟ ਨੇਵੀ ਦੇ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਪਰਮਜੀਤ ਕੌਰ ਪਤਨੀ ਸੋਹਣ ਸਿੰਘ ਸਵੇਰੇ ਕਰੀਬ ਸਾਢੇ ਅੱਠ ਵਜੇ ਰੋਜ਼ ਗਾਰਡਨ ਨੇੜੇ ਸੈਰ ਕਰ ਰਹੀ ਸੀ। ਇਸ ਦੌਰਾਨ ਇੱਕ ਕਾਰ ਵਿੱਚ ਆਏ 4 ਲੋਕਾਂ ਨੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਹੱਥੋਂ ਕੰਗਣ ਕੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਵੇਖੋ :
Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ, ਜਦੋਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕੀਤੀ ਤਾਂ ਲੁੱਟ ਵਿੱਚ ਸ਼ਾਮਲ ਮਹਿਲਾ ਗਿਰੋਹ ਦੀ ਕਾਰ ਕੈਮਰੇ ਵਿੱਚ ਕੈਦ ਹੋ ਗਈ। ਕਾਰ ਦੇ ਅੱਗੇ ਅਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਪਰਾਧ ਕਰਨ ਤੋਂ ਬਾਅਦ ਕਾਰ ਸਵਾਰ ਰੋਜ਼ ਗਾਰਡਨ ਤੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਵੱਲ ਭੱਜ ਗਏ। ਹੁਣ ਪੁਲਿਸ ਉਸ ਰਸਤੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਪੀੜਤਾ ਬਜ਼ੁਰਗ ਪਰਮਜੀਤ ਕੌਰ ਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਪਹਿਲਾਂ ਉਸ ਨੂੰ ਅਮਰੀਕਾ ਰਿਟਰਨ ਹੋਣ ਬਾਰੇ ਪੁੱਛਿਆ। ਜਦੋਂ ਬਜ਼ੁਰਗ ਨੇ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਆਉਣ ਬਾਰੇ ਗੱਲ ਕੀਤੀ, ਤਾਂ ਉਸਨੇ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦੀਆਂ ਹਨ। ਜਦੋਂ ਉਸਨੇ ਮਨ੍ਹਾ ਕੀਤਾ ਤਾਂ ਕਾਰ ਸਵਾਰਾਂ ਨੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਜਲੰਧਰ ਦੇ ਫੁਟਬਾਲ ਚੌਂਕ ‘ਤੇ ਵੱਡੀ ਵਾਰਦਾਤ- ਗੈਂਗ ਨੇ ਜ਼ਬਰਦਸਤੀ ਔਰਤ ਨੂੰ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ, ਅਗਲੇ ਚੌਂਕ ‘ਤੇ ਸੁੱਟਿਆ
ਫਿਰ, ਉਸਦੇ ਹੱਥ ‘ਚ ਪਹਿਨੇ ਦੋ ਸੋਨੇ ਦੇ ਕੜੇ ਕੱਟ ਲਏ। ਇਸ ਦੌਰਾਨ ਦੋਸ਼ੀਆਂ ਨੇ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਵੀ ਕੀਤਾ ਅਤੇ ਉਸ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ।
ਦੱਸ ਦੇਈਏ ਪਿਛਲੇ ਮਹੀਨੇ ਸਤੰਬਰ ਵਿੱਚ ਫੁਟਬਾਲ ਚੌਂਕ ‘ਤੇ ਦਿਨ-ਦਿਹਾੜੇ ਲੁਟੇਰਿਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਉਸ ਨੂੰ ਮੋਢੇ ਤੋਂ ਜ਼ੋਰ ਨਾਲ ਦਬਾ ਕੇ ਕੁਝ ਦੇਰ ਲਈ ਬੇਹੋਸ਼ ਕਰ ਦਿੱਤਾ। ਫਿਰ ਉਸਦੇ ਹੱਥ ਵਿੱਚੋਂ ਸੋਨੇ ਦੀਆਂ ਚੂੜੀਆਂ ਲਾ ਕੇ ਉਸਨੂੰ ਚਲਦੀ ਕਾਰ ਵਿੱਚੋਂ ਧੱਕਾ ਦੇ ਦਿੱਤਾ ਅਤੇ ਫਰਾਰ ਹੋ ਗਏ।