ਚੰਡੀਗੜ੍ਹ : ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਚੰਡੀਗੜ੍ਹ ਗਾਂਧੀ ਭਵਨ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਇਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚ ਗਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਬਹੁਤ ਮੰਦਭਾਗੀ ਹੈ। ਕਿਸਾਨਾਂ ਨੂੰ ਪਿੱਛਿਓਂ ਮਾਰਿਆ ਗਿਆ। ਉਨ੍ਹਾਂ ‘ਤੇ ਜਾਣ -ਬੁੱਝ ਕੇ ਗੱਡੀ ਚੜ੍ਹਾਈ ਗਈ। ਇਸ ਘਟਨਾ ਨੇ ਮੈਨੂੰ ਜਲਿਆਂਵਾਲਾ ਬਾਗ ਦੇ ਸਾਕੇ ਦੀ ਯਾਦ ਦਿਵਾ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਬਣਨ ਲਈ ਮਜਬੂਰ ਨਾ ਕਰੋ। ਉਨ੍ਹਾਂ ਮ੍ਰਿਤਕ ਕਿਸਾਨਾਂ ਲਈ ਮੌਨ ਵਰਤ ਵੀ ਰਖਿਆ।
ਇਹ ਵੀ ਵੇਖੋ :
Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ ਸਨ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕਾਰ ਚੜ੍ਹਾ ਦਿੱਤੀ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ‘ਤੇ ਕੈਪਟਨ ਨੇ ਕੇਂਦਰ ਨੂੰ ਦੇ ਦਿੱਤੀ ਨਸੀਹਤ, ਬੋਲੇ ਆ ਗਿਆ ਹੁਣ ਇਹ ਸਮਾਂ
ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ ਕਿਸਾਨਾਂ ਨੇ ਵੀ ਦੋ ਗੱਡੀਆਂ ਫੂਕ ਦਿੱਤੀਆਂ। ਇਸ ਵਿੱਚ 4 ਭਾਜਪਾ ਵਰਕਰ ਵੀ ਮਾਰੇ ਗਏ। ਹਿੰਸਾ ਤੋਂ ਬਾਅਦ ਪੂਰਾ ਯੂਪੀ ਇੱਕ ਸਿਆਸੀ ਅਖਾੜਾ ਬਣਿਆ ਹੋਇਆ ਹੈ। ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਇਸ ਘਟਨਾ ਦੇ ਵਿਰੋਧ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਥੇ ਭੜਕੇ ਹੋਏ ਹਨ, ਉਥੇ ਹੀ ਸਿਆਸਤ ਵੀ ਕਾਫੀ ਗਰਮਾ ਗਈ ਹੈ। ਸਿਆਸੀ ਪਾਰਟੀਆਂ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।