ਜਲੰਧਰ ਵਿੱਚ ਇੱਕ ਡਾਕਟਰ ਵੱਲੋਂ ਨਸ਼ੇ ਦੀ ਹਾਲਤ ਵਿੱਚ 16 ਸਾਲ ਦੇ ਮੁੰਡੇ ਨੰ ਇੰਜੈਕਸ਼ਨ ਲਾਉਣ ਤੋਂ ਥੋੜ੍ਹੀ ਦੇਰ ਬਾਅਦ ਮੁੰਡੇ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਪਹਿਲਾਂ ਡਾਕਟਰ ਦਾ ਕੁਟਾਪਾ ਚਾੜ੍ਹਿਆ, ਫਿਰ ਸੜਕ ਜਾਮ ਕਰ ਦਿੱਤੀ।
ਜਦੋਂ ਸੋਮਵਾਰ ਰਾਤ ਨੂੰ ਵਿਵਾਦ ਵਧ ਗਿਆ, ਤਾਂ ਪੁਲਿਸ ਨੇ ਡਾਕਟਰ ਦੀ ਮੈਡੀਕਲ ਜਾਂਚ ਕਰਵਾਈ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਹੁਣ ਦੋਸ਼ੀ ਡਾਕਟਰ ਜਤਿੰਦਰ ਸਿੰਘ ਦੇ ਖਿਲਾਫ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮੁਕੇਰੀਆਂ ਦੇ ਰਹਿਣ ਵਾਲੇ ਚੰਦਰ ਨੇ ਦੱਸਿਆ ਕਿ ਉਨ੍ਹਾਂ ਦੇ 16 ਸਾਲ ਦੇ ਪੁੱਤਰ ਵੰਸ਼ ਦਾ ਸਕੂਲ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਨੂੰ ਮੁਕੇਰੀਆਂ ਤੋਂ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਸੀ। ਪਰਿਵਾਰ ਉਸ ਨੂੰ ਇਲਾਜ ਲਈ ਮਾਡਲ ਟਾਊਨ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਆਇਆ। ਉਸ ਦੀਆਂ ਪਸਲੀਆਂ ‘ਤੇ ਸੱਟ ਲੱਗੀ ਸੀ। ਉਸ ਨੂੰ ਸ਼ਾਮ ਕਰੀਬ 6.30 ਵਜੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਇਸ ਦੌਰਾਨ ਡਾਕਟਰ ਨੇ ਉਸ ਨੂੰ ਟੀਕਾ ਲਗਾਇਆ। ਵੰਸ਼ ਦੀ ਸੱਤ ਵਜੇ ਦੇ ਕਰੀਬ ਮੌਤ ਹੋ ਗਈ। ਜਦੋਂ ਉਹ ਡਾਕਟਰ ਨੂੰ ਪੁੱਛਣ ਗਏ ਤਾਂ ਵੇਖਿਆ ਡਾਕਟਰ ਨਸ਼ੇ ‘ਚ ਧੁੱਤ ਸੀ। ਇਸ ‘ਤੇ ਮ੍ਰਿਤਕ ਮੁੰਡੇ ਦੇ ਪਰਿਵਾਰ ਵਾਲੇ ਭੜਕ ਗਏ।
ਇਹ ਵੀ ਵੇਖੋ :
Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala
ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਨੇ ਨਸ਼ੇ ਦੀ ਹਾਲਤ ਵਿੱਚ ਗਲਤ ਟੀਕਾ ਲਾਇਆ ਹੈ। ਉਹ ਡਾਕਟਰ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁਝ ਰਿਸ਼ਤੇਦਾਰਾਂ ਨੇ ਸੜਕ ਜਾਮ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕਿਸਾਨਾਂ ਨੇ ਤੜਕੇ ਹੀ ਘੇਰ ਲਿਆ ਲਹਿਰਾਗਾਗਾ ਦਾ ਬਿਜਲੀ ਦਫਤਰ, ਸਟਾਫ ਨੂੰ ਬੈਠਣਾ ਪਿਆ ਬਾਹਰ
ਇਸ ਤੋਂ ਬਾਅਦ ਥਾਣਾ ਡਵੀਜ਼ਨ 6 ਦੀ ਪੁਲਿਸ ਉੱਥੇ ਆਈ। ਪੁਲਿਸ ਡਾਕਟਰ ਨੂੰ ਫੜ ਕੇ ਲੈ ਗਈ। ਉਸ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਜਿੱਥੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਹ ਨਸ਼ੇ ਵਿੱਚ ਸੀ। ਥਾਣਾ-6 ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਖ਼ਿਲਾਫ਼ ਧਾਰਾ 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।