ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਸਿੰਘੂ ਸਰਹੱਦ ‘ਤੇ ਨਿਹੰਗ ਸਿੰਘਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨੌਜਵਾਨ ਦਾ ਨਾਂ ਲਖਬੀਰ ਦੱਸਿਆ ਜਾ ਰਿਹਾ ਹੈ। ਜੋ ਕਿ ਨਸ਼ਿਆਂ ਦੀ ਆਦੀ ਸੀ। 36 ਸਾਲਾ ਲਖਬੀਰ ਉਰਫ਼ ਟੀਟੂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਦਾ ਵਸਨੀਕ ਸੀ। ਉਹ ਆਪਣੀ ਭੈਣ ਅਤੇ ਭਤੀਜੀ ਨਾਲ ਪਿੰਡ ਵਿੱਚ ਆਪਣੀ ਮ੍ਰਿਤਕ ਮਾਸੀ ਦੇ ਘਰ ਰਹਿ ਰਿਹਾ ਸੀ। ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੋ ਕੇ ਪੰਜ ਸਾਲ ਪਹਿਲਾਂ ਉਸਦੀ ਪਤਨੀ ਤਿੰਨ ਧੀਆਂ ਸਣੇ ਉਸਨੂੰ ਛੱਡਕੇ ਪੇਕੇ ਚਲੀ ਗਈ ਸੀ।
ਫਿਲਹਾਲ ਪੁਲਿਸ ਮ੍ਰਿਤਕ ਦੇ ਪਿੰਡ ਚੀਮਾ ਪਹੁੰਚ ਚੁੱਕੀ ਹੈ ਅਤੇ ਪੁੱਛਗਿੱਛ ਵਿੱਚ ਲੱਗੀ ਹੋਈ ਹੈ। ਉਹ ਪਿੰਡ ਚੀਮਾ ਵਿੱਚ ਰਹਿ ਰਿਹਾ ਸੀ, ਪਰ ਮੂਲ ਰੂਪ ਵਿੱਚ ਪਿੰਡ ਕਲਸ ਦੇ ਨਜ਼ਦੀਕ ਸਰਾਏ ਅਮਾਨਤ ਖਾਂ ਦਾ ਰਹਿਣ ਵਾਲਾ ਸੀ। ਪਿਤਾ ਦਾ ਨਾਂ ਦਰਸ਼ਨ ਸਿੰਘ ਸੀ, ਜਿਸਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਗਈ ਸੀ। ਨਸ਼ੇ ਦੀ ਆਦਤ ਤੋਂ ਪਰੇਸ਼ਾਨ ਉਸਦੀ ਪਤਨੀ ਜਸਪ੍ਰੀਤ ਕੌਰ ਨੇ ਟੀਟੂ ਨੂੰ ਛੱਡਣ ਦਾ ਫੈਸਲਾ ਕੀਤਾ। ਉਹ ਪੰਜ ਸਾਲ ਪਹਿਲਾਂ ਤਿੰਨ ਧੀਆਂ ਤਾਨਿਆ (12), ਸੋਨੀਆ (10) ਅਤੇ ਕੁਲਦੀਪ ਕੌਰ (8) ਨਾਲ ਆਪਣੇ ਪੇਕੇ ਘਰ ਚਲੀ ਗਈ ਸੀ। ਇਸ ਤੋਂ ਬਾਅਦ ਟੀਟੂ ਵੀ ਆਪਣੀ ਮਾਸੀ ਮਹਿੰਦਰ ਕੌਰ ਦੇ ਘਰ ਰਹਿਣ ਲੱਗ ਪਿਆ।”ਟੀਟੂ ਦੀ ਭੈਣ ਰਾਜ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਮੰਗਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹ ਆਪਣੀ ਮਾਸੀ ਕੋਲ ਰਹਿੰਦੀ ਸੀ। ਪੰਜ ਸਾਲ ਪਹਿਲਾਂ, ਭਰਾ ਟੀਟੂ ਦੀ ਪਤਨੀ ਵੀ ਚਲੀ ਗਈ ਅਤੇ ਉਹ ਵੀ ਸਾਡੇ ਨਾਲ ਪਿੰਡ ਚੀਮਾ ਵਿੱਚ ਰਹਿਣ ਲੱਗ ਪਿਆ। ਇਸ ਸਭ ਦੇ ਬਾਵਜੂਦ, ਟੀਟੂ ਨੇ ਨਸ਼ਾ ਨਹੀਂ ਛੱਡਿਆ। ਉਹ ਘਰੇਲੂ ਸਮਾਨ ਵੇਚ ਕੇ ਨਸ਼ਾ ਕਰਦਾ ਸੀ। ਉਸਦੀ ਨਸ਼ੇ ਦੀ ਆਦਤ ਕਾਰਨ ਉਸਨੂੰ ਪਿੰਡ ਵਿੱਚ ਕਿਸੇ ਨੇ ਨੌਕਰੀ ਨਹੀਂ ਦਿੱਤੀ। ਮ੍ਰਿਤਕ ਟੀਟੂ ਹਵੇਲੀਆਂ ਪਿੰਡ ਜਾ ਕੇ ਚਾਰਾ ਪਾਉਣ ਦਾ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: