ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਿੱਧੂ ਵਿਰੁੱਧ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ, ਉਨ੍ਹਾਂ ਨੂੰ ਆਪਣੀ ਤੇ ਸਿੱਧੂ ਦੀ ਲੋਕਪ੍ਰਿਯਤਾ ਬਾਰੇ ਪਤਾ ਲੱਗ ਜਾਵੇਗਾ।
ਨਵਜੋਤ ਕੌਰ ਨੇ ਇੱਥੋਂ ਤੱਕ ਕਿਹਾ ਕਿ ਕੈਪਟਨ ਦੀ ਟੀਮ ਨੂੰ ਠਹਿਰਾਉਣ ਤੋਂ ਲੈ ਕੇ ਉਨ੍ਹਾਂ ਦੇ ਖਾਣੇ ਤੱਕ ਦਾ ਇੰਤਜ਼ਾਮ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਨਵਜੋਤ ਕੌਰ ਨੇ ਅਮਰਿੰਦਰ ਸਿੰਘ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਕਿ ਸਿੱਧੂ ਨੂੰ ਕਿਸੇ ਵੀ ਹਾਲ ਵਿੱਚ ਅਗਲੀਆਂ ਚੋਣਾਂ ਵਿੱਚ ਜਿੱਤਣ ਨਹੀਂ ਦਿਆਂਗਾ।
ਦੱਸ ਦੇਈਏ ਕਿ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਬਾਅਦ ਵੀ ਨਵਜੋਤ ਕੌਰ ਨੇ ਸਖਤ ਰਵੱਈਆ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਸਿੱਧੂ ਦੇਸ਼ ਲਈ ਨਾ ਖੇਡਦੇ। ਉਹ ਇੱਕ ਕ੍ਰਿਕਟਰ ਵਜੋਂ ਪਾਕਿਸਤਾਨ ਗਏ ਸੀ ਅਤੇ ਅਚਾਨਕ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਰਾਹ ਬਣ ਗਿਆ। ਸਿੱਧੂ ਨੂੰ ਉੱਥੇ ਮਿਲੇ ਸਨਮਾਨ ਨੂੰ ਕੈਪਟਨ ਬਰਦਾਸ਼ਤ ਨਹੀਂ ਕਰ ਸਕੇ। ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਰੱਖਣ ਨਾਲੋਂ ਪਾਕਿਸਤਾਨੀ ਨੂੰ ਘਰ ਵਿੱਚ ਰੱਖਣਾ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕੈਪਟਨ ਦੀ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਵੱਲ ਇਸ਼ਾਰਾ ਕੀਤਾ।
ਵੀਡੀਓ ਲਈ ਕਲਿੱਕ ਕਰੋ :-
Gulab Jamun Recipe | ਗੁਲਾਬ ਜਾਮੁਣ ਦੀ ਰੈਸਿਪੀ | Diwali Desserts Recipe | Perfect Gulab Jamun
ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿੱਚ ਕੋਈ ਮਤਭੇਦ ਨਹੀਂ ਹੈ, ਬਲਕਿ ਸਿਰਫ ਪੰਜਾਬ ਦੀ ਬਿਹਤਰੀ ਲਈ ਬਹਿਸ ਹੋ ਰਹੀ ਹੈ। ਸਾਰਿਆਂ ਦਾ ਉਦੇਸ਼ ਪੰਜਾਬ ਨੂੰ ਅੱਗੇ ਲਿਜਾਣਾ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਮੁੱਖ ਮੰਤਰੀ ਚੰਨੀ ਨੇ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ : ਕਿਸਾਨਾਂ ਦੀ ਨਹੀਂ ਸੁਣੀ ਤਾਂ ਮੋਦੀ ਸਰਕਾਰ ਦੁਬਾਰਾ ਨਹੀਂ ਆਏਗੀ : ਸਤਿਆਪਾਲ ਮਲਿਕ
ਪੰਜਾਬ ਦੇ ਮੁੱਦਿਆਂ ‘ਤੇ ਹਾਈਕਮਾਂਡ ਨੂੰ ਚਿੱਠੀ ਦੇ ਮੁੱਦੇ ‘ਤੇ ਨਵਜੋਤ ਕੌਰ ਨੇ ਕਿਹਾ ਕਿ ਇਹ ਸਿਰਫ ਪੰਜਾਬ ਦੇ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਹੈ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੁੱਖ ਮੰਤਰੀ ਬਦਲਣ ਤੋਂ ਬਾਅਦ ਸਿੱਧੂ ਆਪਣੇ ਵਾਅਦੇ ਭੁੱਲ ਗਏ। ਕਾਂਗਰਸ ਹਾਈਕਮਾਨ ਵੀ ਇਸ ਬਾਰੇ ਜਾਣਦੀ ਹੈ।