ਪੰਜਾਬ ਕਾਂਗਰਸ ਨੂੰ ਇਸ ਵੇਲੇ ਭਾਜੜਾਂ ਪੈ ਗਈਆਂ ਹਨ, ਜਿਸ ਕਰਕੇ ਪਹਿਲਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ। ਹੁਣ ਅਚਾਨਕ ਸੀਐਮ ਚਰਨਜੀਤ ਚੰਨੀ ਨੂੰ ਵੀ ਰਾਹੁਲ ਗਾਂਧੀ ਦਾ ਫੋਨ ਆਇਆ।
ਚੰਨੀ ਉਸ ਵੇਲੇ ਰੋਪੜ ਵਿੱਚ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸਨ, ਉਥੋਂ ਉਹ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ। ਇਸ ਹਲਚਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਦੇ ਐਲਾਨ ਤੇ ਅਰੂਸਾ ਆਲਮ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਕੈਪਟਨ ਨੇ ਅੱਜ ਆਪਣੀ ਨਵੀਂ ਪਾਰਟੀ ਲਈ ਚੋਣ ਕਮਿਸ਼ਨ ਵਿੱਚ ਅਰਜ਼ੀ ਦੇ ਦਿੱਤੀ ਹੈ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਨ੍ਹਾਂ ਵੱਲੋ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਕੈਪਟਨ ਦੀ ਨਵੀਂ ਪਾਰਟੀ ਕਾਂਗਰਸੀਆਂ ਲਈ ਵੱਡੀ ਚੁਣੌਤੀ ਸਿੱਧ ਹੋ ਸਕਦੀ ਹੈ।
ਦੂਜੇ ਪਾਸੇ ਅਰੂਸਾ ਵਿਵਾਦ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਕਾਫੀ ਨਾਰਾਜ਼ ਦੱਸੀ ਜਾਂਦੀ ਹੈ। ਖਾਸ ਤੌਰ ‘ਤੇ ਇਸ ਵਿਵਾਦ ‘ਚ ਕੈਪਟਨ ਨੇ ਸੋਨੀਆ ਗਾਂਧੀ ਨੂੰ ਵੀ ਘਸੀਟ ਲਿਆ, ਜਿਸ ਤੋਂ ਬਾਅਦ ਦਿੱਲੀ ‘ਚ ਹਲਚਲ ਮਚ ਗਈ। ਇਸ ਕਾਰਨ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਦਿੱਲੀ ਤਲਬ ਕੀਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਇਸ ਮੁੱਦੇ ‘ਤੇ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਦੀ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਰੰਧਾਵਾ ਨੇ ਹੀ ਇਹ ਕਹਿ ਕੇ ਵਿਵਾਦ ਸ਼ੁਰੂ ਕੀਤਾ ਸੀ ਕਿ ਅਰੂਸਾ ਦੇ ਆਈਐਸਆਈ ਨਾਲ ਕੁਨੈਕਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ।
ਇਸ ਪੂਰੇ ਕਾਂਡ ਦੇ ਮੁੱਢ ਵਿੱਚ ਨਵਜੋਤ ਸਿੱਧੂ ਵੀ ਦੱਸੇ ਜਾ ਰਹੇ ਹਨ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਨਾਲ ਮੀਟਿੰਗ ਕੀਤੀ। ਜਿਸ ‘ਚ ਸਿੱਧੂ ਨੇ ਅਰੂਸਾ ਵਿਵਾਦ ‘ਤੇ ਵੀ ਇਤਰਾਜ਼ ਜਤਾਇਆ। ਇਸ ਤੋਂ ਇਲਾਵਾ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ‘ਤੇ ਸਵਾਲ ਉਠਾਏ ਗਏ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸਿੱਧੂ ਨੇ ਹਾਈਕਮਾਂਡ ਨੂੰ ਕਿਹਾ ਕਿ ਪੰਜਾਬ ਦੀ ਸਰਕਾਰ ਹਾਈਕਮਾਂਡ ਦੇ 18 ਸੂਤਰੀ ਏਜੰਡੇ ‘ਤੇ ਕੰਮ ਨਹੀਂ ਕਰ ਰਹੀ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੀ ਸੰਗਠਨ ਦੀ ਸ਼ਿਕਾਇਤ ‘ਤੇ ਸਰਕਾਰ ਨੂੰ ਦਿੱਲੀ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ : ਚੰਨੀ ਦੇ ਨਿਵੇਸ਼ਕ ਸੰਮੇਲਨ ਦੇ ‘ਡਰਾਮੇ’ ਨਾਲ ਇੱਕ ਧੇਲਾ ਵੀ ਨਿਵੇਸ਼ ਨਹੀਂ ਹੋਇਆ : ਸੁਖਬੀਰ