ਪੰਜਾਬ ਕਾਂਗਰਸ ਵਿੱਚ ਮਚਿਆ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨਵਜੋਤ ਸਿੱਧੂ ਦੇ ਸਰਕਾਰ ਵਿਰੋਧੀ ਬਿਆਨਾਂ ਨੂੰ ਹਮੇਸ਼ਾ ਅਣਗੌਲਿਆਂ ਕਰਦੇ ਆ ਰਹੇ ਹਨ ਪਰ ਸੋਮਵਾਰ ਨੂੰ ਮੁੜ ਸਿੱਧੂ ਨੇ ਜਦੋਂ ਆਪਣੀ ਹੀ ਸਰਕਾਰ ਨੂੰ ਘੇਰ ਲਿਆ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦਾ ਅਸਤੀਫਾ ਰੱਦ ਕਰ ਦਿੱਤਾ।
ਸਿੱਧੂ ਦੇ ਦਬਾਅ ਹੇਠ ਐਡਵੋਕੇਟ ਦਿਓਲ ਨੇ ਅਸਤੀਫਾ ਦਿੱਤਾ ਸੀ। ਸਾਰਾ ਦਿਨ ਮੀਡੀਆ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ ਐਡਵੋਕੇਟ ਦਿਓਲ ਨੇ ਵੀ ਦੇਰ ਸ਼ਾਮ ਅਸਤੀਫ਼ੇ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।
ਦੱਸ ਦੇਈਏ ਕ ਕਿ ਮੁੱਖ ਮੰਤਰੀ ਚੰਨੀ ਨੇ 1 ਨਵੰਬਰ ਨੂੰ ਪੰਜਾਬ ਨੂੰ ਦੀਵਾਲੀ ਦੇ ਤੋਹਫੇ ਦਾ ਐਲਾਨ ਕੀਤਾ ਸੀ। ਇਸ ਵਿੱਚ ਸਸਤੀ ਬਿਜਲੀ ਦੀ ਗੱਲ ਕਹੀ ਗਈ ਸੀ। ਇਹ ਵੀ ਚਰਚਾ ਹੈ ਕਿ ਸਿੱਧੂ ਇਹ ਮੰਗ ਕਰ ਰਹੇ ਸਨ ਪਰ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਨਾਲ ਨਹੀਂ ਲਿਆ ਗਿਆ।
ਇਸ ਤੋਂ ਬਾਅਦ ਸਿੱਧੂ ਚੰਡੀਗੜ੍ਹ ਵਿੱਚ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਵਿੱਚ ਪੁੱਜੇ। ਸੀਐਮ ਚੰਨੀ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਸਿੱਧੂ ਨੇ ਸਰਕਾਰ ਦੇ ਦੀਵਾਲੀ ਦੇ ਤੋਹਫ਼ੇ ਅਤੇ ਖ਼ਾਲੀ ਖ਼ਜ਼ਾਨੇ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਪੰਜਾਬ ਦੇ ਏਜੀ ਏਪੀਐਸ ਦਿਓਲ ਦੇ ਅਸਤੀਫੇ ਦਾ ਫੈਸਲਾ ਦਿੱਲੀ ਵਿੱਚ ਹੀ ਹੋ ਗਿਆ ਸੀ। ਸਿੱਧੂ ਨੇ ਡੀਜੀਪੀ ਇਕਬਾਲਪ੍ਰੀਤ ਸਹੋਤਾ ਦੇ ਨਾਲ ਏਜੀ ਦੀ ਨਿਯੁਕਤੀ ਦੇ ਵਿਰੋਧ ਵਿੱਚ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਅਤੇ ਸੀਐਮ ਚਰਨਜੀਤ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਏਜੀ ਦੇ ਅਸਤੀਫੇ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਤੇ 5 ਲੱਖ ਕਰੋੜ ਕਰਜ਼ਾ, ਰੈਸਟ ਹਾਊਸ ਗਿਰਵੀ ਪਏ, ਵੰਡੇ ਲੌਲੀਪੌਪ ਜਾ ਰਹੇ : ਸਿੱਧੂ
ਇਸ ਤੋਂ ਬਾਅਦ ਐਡਵੋਕੇਟ ਦਿਓਲ ਨੇ ਖੁਦ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਮੁੱਖ ਮੰਤਰੀ ਨੂੰ ਮਿਲਦੇ ਅਤੇ ਰਸਮੀ ਐਲਾਨ ਕਰਦੇ, ਮੁੱਖ ਮੰਤਰੀ ਨੇ ਸਿੱਧੂ ਦੇ ਸਰਕਾਰ ਵਿਰੋਧੀ ਬਿਆਨ ਦੀ ਵੀਡੀਓ ਵੇਖ ਲਈ, ਜਿਸ ਤੋਂ ਬਾਅਦ ਉਨ੍ਹਾਂ ਅਸਤੀਫਾ ਲੈਣ ਤੋਂ ਇਨਕਾਰ ਕਰ ਦਿੱਤਾ।
ਸਿੱਧੂ ਦੀ ਵਿਰੋਧੀ ਨਾਲ ਟਕਰਾਅ ਦੀ ਟਾਈਮਿੰਗ ਹਮੇਸ਼ਾ ਰਹੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਦੀ ਕੁਰਸੀ ਛੱਡ ਦਿੱਲੀ ਜਾ ਰਹੇ ਸਨ ਤਾਂ ਉਸੇ ਦਿਨ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਜਦੋਂ ਮੁੱਖ ਮੰਤਰੀ ਨੇ ਸਸਤੀ ਬਿਜਲੀ ਦਾ ਐਲਾਨ ਕਰਨਾ ਸੀ, ਸਿੱਧੂ ਨੇ ਇਸ ਦੀ ਆਲੋਚਨਾ ਕਰਕੇ ਨਵਾਂ ਝਮੇਲਾ ਖੜ੍ਹਾ ਕਰ ਲਿਆ।