ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬਾਗੀ ਸੁਰ ‘ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ਕਿ ਅੱਜ ਜਦੋਂ ਚੋਣਾਂ ਸਿਰ ‘ਤੇ ਹਨ, ਵਿਰੋਧੀ ਪਾਰਟੀਆਂ ਜ਼ਿਲਿਆਂ ਅਤੇ ਸ਼ਹਿਰਾਂ ‘ਚ ਜਾ ਕੇ ਚੋਣ ਮੈਦਾਨ ਤਿਆਰ ਕਰਨ ‘ਚ ਰੁੱਝੀਆਂ ਹੋਈਆਂ ਹਨ ਤਾਂ ਕਾਂਗਰਸ ਪ੍ਰਧਾਨ ਨੂੰ ਵੀ ਜ਼ਿਲ੍ਹੇ ਅਤੇ ਸ਼ਹਿਰਾਂ ਵਿੱਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਅਤੇ ਇਹ ਸਰਕਾਰ ਦੇ ਹਿੱਤ ਵਿੱਚ ਹੈ। ਇਸ ਲਈ ਹਰ ਗੱਲ ਦਾ ਵਿਰੋਧ ਕਰਨਾ ਠੀਕ ਨਹੀਂ ਹੈ।
ਰੋਜ਼ ਰੁੱਸਿਆਂ ਨੂੰ ਮਨਾਉਣ ਕੋਈ ਨਹੀਂ ਆਉਂਦਾ। ਕਿੰਨਾ ਚੰਗਾ ਹੁੰਦਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਐਲਾਨ ਦੌਰਾਨ ਸਾਡੇ ਸੂਬਾ ਪ੍ਰਧਾਨ ਉਨ੍ਹਾਂ ਦੇ ਨਾਲ ਬੈਠੇ ਹੁੰਦੇ। ਇਸ ਦਾ ਬਹੁਤ ਵਧੀਆ ਮੈਸੇਜ ਜਾਣਾ ਸੀ ਪਰ ਉਹ ਪਹਿਲਾਂ ਹੀ ਮੁੱਖ ਮੰਤਰੀ ਨਾਲੋਂ ਵੱਖਰਾ ਰਾਗ ਅਲਾਪ ਰਹੇ ਹਨ, ਜੋ ਠੀਕ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਨਵਜੋਤ ਸਿੰਘ ਸਿੱਧੂ ਨੇ ਜੁਲਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਦੋ ਮਹੀਨੇ ਬੀਤ ਜਾਣ ’ਤੇ ਵੀ ਉਹ ਸੰਗਠਨ ਖੜ੍ਹਾ ਨਹੀਂ ਕਰ ਸਕੇ ਹਨ। ਅਜੇ ਤੱਕ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ ਨਹੀਂ ਬਣਾਇਆ ਗਿਆ। ਜਿਸ ਬਾਰੇ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਦੇ ਹੋਏ ਕਿਹਾ ਕਿ ਹੁਣ ਤੱਕ ਸੰਗਠਨ ਬਣ ਜਾਣਾ ਚਾਹੀਦਾ ਸੀ। ਪਰ ਅਜਿਹਾ ਨਹੀਂ ਹੋ ਸਕਿਆ ਹੈ। ਜਿਸ ਕਰਕੇ ਹੇਠਲੇ ਵਰਕਰਾਂ ਦਾ ਨਿਰਾਸ਼ ਹੋਣਾ ਜਾਇਜ਼ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖਬਰ- ਚੰਨੀ ਤੇ ਸਿੱਧੂ ਇਕੱਠੇ ਕੇਦਾਰਨਾਥ ਲਈ ਰਵਾਨਾ
ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਭਵਨ ‘ਚ ਆਪਣਾ ਬਿਸਤਰਾ ਲਗਾਉਣ ਦਾ ਦਾਅਵਾ ਕੀਤਾ ਸੀ, ਬੈੱਡ ਲਾ ਦਿੱਤਾ ਗਿਆ ਸੀ, ਪਰ ਉਹ ਉਥੇ ਨਹੀਂ ਗਏ, ਮੈਂ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਕਾਂਗਰਸ ਭਵਨ ‘ਚ ਜਾਣ ਲਈ ਕਿਹਾ ਸੀ, ਉਹ ਗਏ ਤਾਂ ਸਹੀ ਪਰ ਫਿਰ ਕੰਮ ਗਲਤ ਕਰ ਦਿੱਤਾ।