ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਦੇ ਨਾਲ ਬੰਦ ਹੋਏ। BSE ਸੈਂਸੈਕਸ 1687.94 ਅੰਕ ਜਾਂ 2.87% ਹੇਠਾਂ 57,107.15 ‘ਤੇ ਬੰਦ ਹੋਇਆ। ਜਦਕਿ ਨਿਫਟੀ 509.80 ਅੰਕ ਜਾਂ 2.91 ਫੀਸਦੀ ਡਿੱਗ ਕੇ 17,026.45 ‘ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ BSE 540.3 ਅੰਕ ਦੀ ਗਿਰਾਵਟ ਨਾਲ 58,254.79 ‘ਤੇ ਖੁੱਲ੍ਹਿਆ ਸੀ।

ਸਾਰੇ ਦਿਨ ਦੀ ਟ੍ਰੇਨਿੰਗ ਦੌਰਾਨ ਇਹ 1,801.2 ਅੰਕਾਂ ਦੀ ਗਿਰਾਵਟ ਆਈ। ਦੂਜੇ ਪਾਸੇ ਨਿਫਟੀ 197.5 ਅੰਕ ਹੇਠਾਂ 17,338.75 ‘ਤੇ ਖੁੱਲ੍ਹਿਆ ਸੀ। ਇਹ ਦਿਨ ਭਰ ਦੀ ਟ੍ਰੇਡਿੰਗ ਦੌਰਾਨ 550.55 ਅੰਕ ਤੱਕ ਡਿੱਗ ਗਿਆ।
ਸ਼ੇਅਰ ਮਾਰਕੀਟ ਵਿੱਚ ਗਿਰਾਵਟ ਦੇ ਕਾਰਨ-
ਅਸਲ ‘ਚ ਦੱਖਣੀ ਅਫਰੀਕਾ ‘ਚ ਮਿਲੇ ਕੋਵਿਡ ਦੇ ਨਵੇਂ ਵੇਰੀਏਂਟ ਕਰਕੇ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਯਾਤਰੀਆਂ ਦੀ ਕੋਰੋਨਾ ਦੀ ਤੇਜ਼ੀ ਨਾਲ ਜਾਂਚ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਦੂਜਾ NSE ਕੋਲ ਮੁਹੱਈਆ ਅੰਕੜਿਆਂ ਮੁਤਾਬਕ ਫਾਰੇਨ ਪੋਰਟਫੋਲੀ ਇਨਵੈਸਟਰ (FPI) ਨੇ ਘਰੇਲੂ ਸਟਾਕਾਂ ਵਿੱਚ 2,300.65 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਇਹ ਵਿਕਰੀ ਡੋਮੈਸਟਿਕ ਇੰਸਟੀਚਿਊਸ਼ਨਲ ਇਨਵੈਸਟਰ (DIIs) ਵੱਲੋਂ ਖਰੀਦਦਾਰੀ ਤੋਂ ਵੱਧ ਹੈ। ਬਿਕਵਾਨੀ ਨੇ ਨਿਵੇਸ਼ਕਾਂ ਦਾ ਉਤਸ਼ਾਹ ਘੱਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦੂਜੇ ਮੁਲਕ ‘ਚ ਚੱਲਦੀ ਮੀਟਿੰਗ ਵਿਚਾਲੇ ਆਪਸ ‘ਚ ਭਿੜ ਗਏ ਪਾਕਿਸਤਾਨੀ ਮੰਤਰੀ, ਭੜਕੀ ਜਰਤਾਜ ਮੁੜੀ ਵਾਪਿਸ
ਤੀਜਾ ਕਾਰਨ ਏਸ਼ੀਆਈ ਮਾਰਕੀਟ ਵਿੱਚ ਵੀ ਗਿਰਾਵਟ ਦਾ ਰੁਖ਼ ਹੈ, ਜਿਸ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। SGX ਨਿਫਟੀ, ਨਿੱਕੇਈ, ਸਟਰੇਟ ਟਾਈਮਜ਼, ਹੈਂਗਸੇਂਗ, ਤਾਈਵਾਨ ਵੇਟੇਡ, ਕੋਸਪੀ, ਸ਼ੰਘਾਈ ਕੰਪੋਜ਼ਿਟ ਸਾਰਿਆਂ ਵਿੱਚ 1-2% ਗਿਰਾਵਟ ਹੈ।
- ਬੀਐਸਈ ਦਾ ਮਾਰਕੀਟ ਕੈਪ 258 ਲੱਖ ਕਰੋੜ ਰੁਪਏ ਰਿਹਾ।
- 3,415 ਕੰਪਨੀਆਂ ਦੇ ਸ਼ੇਅਰਾਂ ‘ਚ ਟ੍ਰੇਡਿੰਗ ਹੋਈ। ਇਸ ‘ਚ 1,069 ਕੰਪਨੀਆਂ ਦੇ ਸ਼ੇਅਰ ਵਾਧੇ ਅਤੇ 2,242 ਕੰਪਨੀਆਂ ਦੇ ਸ਼ੇਅਰ ਵਿੱਚ ਗਿਰਾਵਟ ਰਹੀ।
- 237 ਕੰਪਨੀਆਂ ਦੇ ਸ਼ੇਅਰ ਇਕ ਸਾਲ ਦੇ ਉੱਚੇ ਪੱਧਰ ‘ਤੇ ਅਤੇ 34 ਕੰਪਨੀਆਂ ਦੇ ਇਕ ਸਾਲ ਦੇ ਹੇਠਲੇ ਪੱਧਰ ‘ਤੇ ਰਹੇ।
- 398 ਕੰਪਨੀਆਂ ਦੇ ਸ਼ੇਅਰਾਂ ‘ਚ ਅੱਪਰ ਸਰਕਿਟ ਅਤੇ 179 ਕੰਪਨੀਆਂ ਦੇ ਸ਼ੇਅਰਾਂ ‘ਚ ਲੋਅਰ ਸਰਕਟ ਰਿਹਾ।
- ਅੱਜ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਰਹੀ।






















