ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਮੋਹਾਲੀ ਵਿੱਚ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਗਏ ਹਨ। ਅਰਵਿੰਦ ਕੇਜਰੀਵਾਲ ਅਧਿਆਪਕਾਂ ਵਿਚਕਾਰ ਧਰਨੇ ‘ਤੇ ਬੈਠ ਗਏ ਹਨ।
ਇਸ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਕੇ ਕੇਜਰੀਵਾਲ ਨੇ ਕਿਹਾ ਕਿ ਕਈ ਅਧਿਆਪਕ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਦੇ ਗੰਭੀਰ ਮੁੱਦੇ ਹਨ। ਪਰ ਅਧਿਆਪਕਾਂ ਨੂੰ ਕਲਾਸਰੂਮ ਦੀ ਬਜਾਏ ਟਾਵਰ ‘ਤੇ ਚੜ੍ਹਨਾ ਪੈ ਰਿਹਾ ਹੈ। ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਕੇਜਰੀਵਾਲ ਨੇ ਇਹ ਗੱਲ ਚੰਡੀਗੜ੍ਹ ‘ਚ ਟੀ.ਵੀ. ਟਾਵਰ ‘ਤੇ ਚੜ੍ਹੇ ਇਕ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਲਈ ਚੰਨੀ ਸਰਕਾਰ ‘ਤੇ ਤੰਜ ਕੱਸਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਬਿਜਲੀ ਦੇ ਬਿੱਲ ਮੁਆਫ ਕਰਨ ਦੀ ਗੱਲ ਕਰ ਰਹੀ ਹੈ। ਅੱਜ ਕੁਝ ਲੋਕ ਬਿਜਲੀ ਦੇ ਬਿੱਲ ਵੀ ਲੈ ਕੇ ਆ ਰਹੇ ਹਨ। ਉਨ੍ਹਾਂ ਨਾਲ ਵੀ ਚੰਨੀ ਸਰਕਾਰ ਦੇ ਦਾਅਵਿਆਂ ਦੀ ਜਾਂਚ ਕਰਨਗੇ। ਕੇਜਰੀਵਾਲ ਲਾਂਡਰਾ ਵਿਖੇ ਵਪਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਇਸ ਮੌਕੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੇ ਸਨ, ਉਹ ਆਪਣੇ ਭਵਿੱਖ ਲਈ ਲੜ ਰਹੇ ਹਨ। ਅਜਿਹੇ ‘ਚ ਜੇਕਰ ਬੱਚੇ ਪੰਜਾਬ ਤੋਂ ਬਾਹਰ ਨਹੀਂ ਜਾਣਗੇ ਤਾਂ ਉਹ ਕਿੱਥੇ ਜਾਣਗੇ? ਉਨ੍ਹਾਂ ਕਿਹਾ ਕਿ ਪੰਜਾਬ ਲਾਵਾਰਿਸ ਹੋ ਗਿਆ ਹੈ।
ਅਧਿਆਪਕਾਂ ਨੂੰ ਟਾਵਰਾਂ ‘ਤੇ ਚੜ੍ਹਨਾ ਪੈ ਰਿਹਾ ਹੈ ਅਤੇ ਸਰਕਾਰਾਂ ਸਿਰਫ਼ ਐਲਾਨ ਕਰ ਰਹੀਆਂ ਹਨ। ਸਕੂਲ ਨੂੰ ਬਾਹਰੋਂ ਪੇਂਟ ਕਰਨ ਨਾਲ ਇਹ ਸਮਾਰਟ ਨਹੀਂ ਬਣ ਜਾਂਦਾ। ਸਕੂਲ ਦੇ ਅੰਦਰੋਂ ਬੱਚਾ ਕੀ ਸਿੱਖਦਾ ਹੈ? ਅਧਿਆਪਕਾਂ ਨੂੰ ਕਿਹੋ ਜਿਹਾ ਮਾਹੌਲ ਮਿਲਦਾ ਹੈ, ਬਹੁਤ ਕੁਝ ਇਸ ਗੱਲ ‘ਤੇ ਨਿਰਭਰ ਕਰਦਾ ਹੈ। ਪੰਜਾਬ ਦੇ ਸਕੂਲਾਂ ਵਿੱਚ ਕਿਤੇ ਅਧਿਆਪਕ ਹੀ ਨਹੀਂ ਹਨ ਅਤੇ ਨਹੀਂ ਤਾਂ ਕਿਤੇ ਚਪੜਾਸੀ ‘ਤੇ ਨਿਰਭਰ ਹਨ। ਮਿਡ ਡੇ ਮੀਲ ਦੀ ਜ਼ਿੰਮੇਵਾਰੀ ਵੀ ਅਧਿਆਪਕਾਂ ਨੂੰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: